azadi ka amrit mahotsav

ਹਰਿਆਣਾ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਵੱਡੀ ਰਾਹਤ

ਆਊਟਸੋਰਸਿੰਗ ਪਾਲਿਸੀ ਪਾਰਟ-2 ਕਰਮਚਾਰੀਆਂ ਦੀ ਕੰਟਰੈਕਟ ਮਿਆਦ ਵਧੀ

30 ਜੂਨ ਤੱਕ ਵਧੀ ਕੰਟਰੈਕਟ ਮਿਆਦ

Posted On: 08 May 2026 6:16PM

ਚੰਡੀਗੜ੍ਹ, 8 ਮਈ - ਹਰਿਆਣਾ ਸਰਕਾਰ ਨੇ ਆਊਟਸੋਰਸਿੰਗ ਪਾਲਿਸੀ ਦੇ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ।

ਸਰਕਾਰ ਨੇ ਆਊਟਸੋਰਸਿੰਗ ਪਾਲਿਸੀ ਪਾਰਟ-ਦੇ ਤਹਿਤ ਪ੍ਰਵਾਨਿਤ ਅਹੁਦਿਆਂ ਦੇ ਵਿਰੁੱਧ ਵੱਖ-ਵੱਖ ਵਿਭਾਗਾਂਬੋਰਡਾਂਨਿਗਮਾਂ ਅਤੇ ਜਨਤਕ ਅਦਾਰਿਆਂ ਵਿੱਚ ਲੱਗੇ ਕਰਮਚਾਰੀਆਂ ਦੀ ਕੰਟਰੈਕਟ (ਅਨੁਬੰਧ) ਮਿਆਦ 30 ਜੂਨ, 2026 (3 ਮਹੀਨੇ) ਤੱਕ ਜਾਂ ਸੇਵਾ ਸੁਰੱਖਿਆ ਐਕਟ, 2024 ਦਾ ਪੋਰਟਲ ਕਾਰਜਸ਼ੀਲ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਵਧਾਉਣ ਦਾ ਫੈਸਲਾ ਲਿਆ ਹੈ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧੀ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਦੀ ਕੰਟਰੈਕਟ ਮਿਆਦ 30 ਮਾਰਚ, 2026 ਤੱਕ ਵਧਾਈ ਗਈ ਸੀ। ਇਸ ਸਬੰਧ ਵਿੱਚ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (HKRN) ਵੱਲੋਂ 25 ਮਾਰਚ, 2025 ਨੂੰ ਜਾਰੀ ਮੰਗ ਪੱਤਰ ਵਿੱਚ ਦਿੱਤੀਆਂ ਗਈਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

ਸਲਸਵਿਹ/2026

 

*****

 


(Release ID: 1355)