azadi ka amrit mahotsav

ਆਈਏਐਸ ਅਧਿਕਾਰੀ ਪ੍ਰਸ਼ਾਂਤ ਪੰਵਾਰ ਦੀ ਕੇਂਦਰ ਸਰਕਾਰ ਵਿੱਚ ਪ੍ਰਤੀਨਿਯੁਕਤੀ

ਕੋਲਾ ਮੰਤਰਾਲੇ ਵਿੱਚ ਬਣੇ ਉਪ ਸਕੱਤਰ

Posted On: 08 May 2026 4:40PM

ਚੰਡੀਗੜ੍ਹ, 8 ਮਈ- ਹਰਿਆਣਾ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ ਅਧਿਕਾਰੀ ਸ਼੍ਰੀ ਪ੍ਰਸ਼ਾਂਤ ਪੰਵਾਰ ਦੀਆਂ ਸੇਵਾਵਾਂ ਕੇਂਦਰ ਸਰਕਾਰ ਨੂੰ ਸੌਂਪ ਦਿੱਤੀਆਂ ਹਨ। 2015 ਬੈਚ ਦੇ ਸ਼੍ਰੀ ਪੰਵਾਰ ਨੂੰ ਕੇਂਦਰੀ ਕੋਲਾ ਮੰਤਰਾਲੇ ਵਿੱਚ ਉਪ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਸ਼੍ਰੀ ਪ੍ਰਸ਼ਾਂਤ ਪੰਵਾਰ ਮੌਜੂਦਾ ਸਮੇਂ ਵਿੱਚ ਸਮਾਜਿਕ ਨਿਆਂਅਧਿਕਾਰਤਾਅਨੁਸੂਚਿਤ ਜਾਤੀ ਅਤੇ ਪਿਛੜੀਆਂ ਸ਼੍ਰੇਣੀਆਂ ਕਲਿਆਣ ਅਤੇ ਅੰਤੋਦਿਆ (ਸੇਵਾ) ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਹਨ। ਇਸ ਤੋਂ ਇਲਾਵਾ ਉਹ ਰਾਜ ਸਰਕਾਰ ਵਿੱਚ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਮਿਸ਼ਨ ਡਾਇਰੈਕਟਰਹਰਿਆਣਾ ਪਰਿਵਾਰ ਪਹਿਚਾਣ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨਾਗਰਿਕ ਸਰੋਤ ਸੂਚਨਾ ਵਿਭਾਗ (ਕ੍ਰਿਡ) ਦੇ ਵਿਸ਼ੇਸ਼ ਸਕੱਤਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ।

ਸਲਸਵਿਹ/2026

 

*****

 


(Release ID: 1369)