CM Press Release
azadi ka amrit mahotsav

ਵਿਕਸਿਤ ਭਾਰਤ-2047 ਦਾ ਗ੍ਰੋਥ ਇੰਜਨ ਬਣੇਗਾ ਹਰਿਆਣਾ - ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿੱਚ ਹਰਿਆਣਾ ਵਿਜਨ-2047 ਦੇ ਮੱਦੇਨਜਰ ਬਜਟ ਪ੍ਰੀ-ਬਜਟ ਵਰਕਸ਼ਾਪ ਵਿੱਚ ਰੱਖਣ ਵਿਚਾਰ

Posted On: 06 Jan 2026 4:50PM

ਛੇ ਥੰਮ੍ਹ 'ਤੇ ਫੋਕਸ ਰੱਖਦੇ ਹੋਏ ਨਵਾਚਾਰ ਪ੍ਰਣਾਲੀ ਨਾਲ ਪਾਸ ਹੋਵੇਗਾ ਹਰਿਆਣਾ ਦਾ ਵਿੱਤ ਬਜਟ - ਨਾਇਬ ਸਿੰਘ ਸੈਣੀ

ਚੰਡੀਗੜ੍ਹ, 6 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਕਸਿਤ ਭਾਰਤ-2047 ਦਾ ਗ੍ਰੋਥ ਇੰਜਨ ਸਾਬਤ ਹੋਵੇਗਾ ਹਰਿਆਣਾ ਦਾ ਯੋਗਦਾਨ ਦੇਸ਼ ਹਿੱਤ ਵਿੱਚ ਉਪਯੋਗੀ ਰਹੇਇਸ ਦੇ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਵਿਆਪਕ ਕੰਸਲਟੇਸ਼ਨਗਹਿਨ ਅਧਿਐਨ ਤੇ ਮਾਹਰਾਂ ਦੀ ਸਹਿਭਾਗਤਾ ਨਾਲ ਹਰਿਆਣਾ ਵਿਜਨ ਡਾਕਿਯੂਮੈਂਟ-2047 ਬਣਾਇਆ ਹੈ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਓਡੀਟੋਰਿਅਮ ਵਿੱਚ ਹਰਿਆਣਾ ਵਿਜਨ-2047 ਦੇ ਮੱਦੇਨਜਰ ਆਯੋਜਿਤ ਪ੍ਰੀ-ਬਜਟ ਵਰਕਸ਼ਾਪ ਵਿੱਚ ਆਪਣੇ ਵਿਚਾਰ ਰੱਖ ਰਹੇ ਸਨ

          ਮੁੱਖ ਮੰਤਰੀ ਨੇ ਹਰਿਆਣਾ ਵਿਜਨ-2047 ਰੋਡਮੈਪ ਦੇ ਟੀਚੇ ਦੇ ਨਾਲ ਵਿੱਤ ਸਾਲ 2026-27 ਦੇ ਲਈ ਇੰਡਸਟਰੀਹੈਲਥਆਈਟੀ ਅਤੇ ਐਜੂਕੇਸ਼ਨ ਸੈਕਟਰ ਨਾਲ ਸਬੰਧਿਤ ਹਿੱਤਧਾਰਕਾਂ ਦੇ ਨਾਲ ਆਯੋਜਿਤ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਵਿੱਚ ਹਰ ਪਹਿਲੂ 'ਤੇ ਵਿਸਥਾਰ ਨਾਲ ਚਰਚਾ ਕੀਤੀ ਮੀਟਿੰਗ ਵਿੱਚ ਉਦਯੋਗ ਜਗਤ ਅਤੇ ਮੈਨੂਫੈਕਚਰਿੰਗ ਇਕਾਈਆਂ ਨਾਲ ਜੁੜੇ ਵੱਖ-ਵੱਖ ਸੰਗਠਨਾਂ ਅਤੇ ਵਪਾਰਵਾਤਾਵਰਣਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘਪਟੌਦੀ ਵਿਧਾਇਕ ਬਿਮਲਾ ਚੌਧਰੀਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ

ਵਿਕਾਸਾਤਮਕ ਬਦਲਾਅ ਹੁਣ ਨਜਰ  ਰਿਹਾ - ਮੁੱਖ ਮੰਤਰੀ

          ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲ ਵਿੱਚ ਵੱਡਾ ਵਿਕਾਸਾਤਮਕ ਬਦਲਾਅ ਨਜਰ ਆਇਆ ਹੈ ਸਕਾਰਾਤਮਕ ਬਦਲਾਅ ਦੇ ਨਾਲ ਸਮੂਚੇ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਕਦਮ ਵਧਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਡਿਪਾਰਟਮੈਂਟ ਆਫ ਫਿਯੂਚਰ ਦਾ ਗਠਨ ਕੀਤਾ ਹੈ ਜੋ ਉਭਰਦੇ ਹੋਏ ਵਿਸ਼ਵ ਬਦਲਾਅ ਵਿੱਚ ਕਾਰਗਰ ਰਹੇਗਾ ਗਿਆਨ ਤੇ ਦੂਰਦ੍ਰਿਸ਼ਟੀ ਸੋਚ ਨਾਲ ਇਸ ਤਰ੍ਹਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ

ਛੇ ਰਣਨੀਤਿਕ ਥੀਮਾਂ 'ਤੇ ਅਧਾਰਿਤ ਵਿਕਾਸ ਦਾ ਤਿਆਰ ਹੋਇਆ ਰੋਡਮੈਪ

          ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਯੋਜਨਾਵਾਂ ਨੂੰ ਸਪਸ਼ਟ ਵਿਜਨ ਨਾਲ ਜੋੜਨਾ ਹੋਵੇਗਾ ਅਤੇ ਗਤੀਵਿਧੀਆਂ ਤੋਂ ਵੱਧ ਨਤੀਜੇ 'ਤੇ ਧਿਆਨ ਦੇਣਾ ਹੋਵੇਗਾ ਨਾਗਰਿਕਾਂ ਦੇ ਜੀਵਨ ਵਿੱਚ ਸਾਰਥਕ ਸੁਧਾਰ ਲਿਆਉਣ ਹਰਿਆਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਉਨ੍ਹਾਂ ਨੇ ਦਸਿਆ ਕਿ ਇਸੀ ਸਾਰਥਕ ਸੋਚ ਦੇ ਨਤੀਜੇਵਜੋ ਹਰਿਆਣਾ ਸਰਕਾਰ ਛੇ ਥੰਮ੍ਹਾਂ 'ਤੇ ਕੇਂਦ੍ਰਿਤ ਹੋ ਵਿਕਸਿਤ ਭਾਰਤ 2047 ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਸਹਿਭਾਗਤਾ ਨਿਭਾਏਗੀ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿਜਨ ਡਾਕਿਯੂਮੈਂਟ 2047 ਨੂੰ ਛੇ ਰਣਨੀਤਕ ਥੀਮ 'ਤੇ ਅਧਾਰਿਤ ਕਰ ਤਿਆਰ ਕੀਤਾ ਗਿਆ ਹੈ ਇੰਨ੍ਹਾਂ ਵਿੱਚ ਵਿੱਤ ਅਤੇ ਸੁਰੱਖਿਆਸਿੱਖਿਆਕੌਸ਼ਲ ਵਿਕਾਸ ਅਤੇ ਰੁਜ਼ਗਾਰ ਸਮਰੱਥਾਸਿਹਤ ਅਤੇ ਪੋਸ਼ਣਖੇਤੀਬਾੜੀਖੁਰਾਕ ਸੁਰੱਖਿਆ ਅਤੇ ਵਾਤਾਵਰਣ ਸਰੰਖਣਬੁਨਿਆਦੀ ਢਾਂਚਾ ਵਿਕਾਸ ਅਤੇ ਖੇਤਰੀ ਵਿਕਾਸ ਅਤੇ ਸਥਾਨਕ ਸਵਸ਼ਾਸਨ 'ਤੇ ਅਧਾਰਿਤ ਪਰਿਯੋਜਨਾ ਨੁੰ ਮੂਰਤ ਰੂਪ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਸਾਲ 2026-27 ਦਾ ਬਜਟ ਵੀ ਇੰਨ੍ਹਾਂ ਸਾਰਿਆਂ ਥੀਮਾਂ ਦੇ ਨਾਲ ਪੂਰੀ ਤਰ੍ਹਾ ਤਾਲਮੇਲਪੂਰਣ ਰਹੇਗਾ

ਪ੍ਰੀ ਬਜਟ ਮੰਥਨ ਵਿੱਚ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਕੀਮ ਅਧਾਰਿਤ ਪ੍ਰੇਜੇਂਟੇਸ਼ਨ

          ਹਰਿਆਣਾ ਵਿਜਨ 2047 ਰੋਡਮੈਪ ਦੇ ਤਹਿਤ ਆਯੋਜਿਤ ਪ੍ਰੀ-ਬਜਟ ਮੰਥਨ ਵਰਕਸ਼ਾਪ ਵਿੱਚ ਰਾਜ ਨੂੰ ਸਾਲ 2047 ਤੱਕ ਵਿਕਸਿਤਸਮਾਵੇਸ਼ੀ ਅਤੇ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿੱਚ ਵੱਖ-ਵੱਖ ਥੀਮ ਸਪਾਟਲਾਈਟਸ 'ਤੇ ਗਹਿਨ ਵਿਚਾਰ-ਵਟਾਂਦਰਾਂ ਕੀਤਾ ਗਿਆ ਪ੍ਰੋਗਰਾਮ ਵਿੱਚ ਸਿਹਤ ਅਤੇ ਪੋਸ਼ਨ ਨਾਲ ਸਬੰਧਿਤ ਪੇਸ਼ਗੀ ਹਰਿਆਣਾ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਵੱਲੋਂ ਦਿੱਤੀ ਗਈ ਸਿੱਖਿਆਸਕਿਲ ਵਿਕਾਸ ਅਤੇ ਰੁਜ਼ਗਾਰ ਯੋਗਤਾ ਵਿਸ਼ਾ 'ਤੇ ਉੱਚੇਰੀ ਅਤੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ ਨੇ ਆਪਣੇ ਵਿਚਾਰ ਰੱਖੇ ਇਸ ਦੇ ਨਾਲ ਹੀ ਖੇਤਰੀ ਵਿਕਾਸ ਅਤੇ ਸਥਾਨਕ ਸਵੈਸ਼ਾਸਨ ਵਿਸ਼ਾ 'ਤੇ ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਕੇ ਸਿੰਘ ਨੇ ਜਾਣਕਾਰੀ ਦਿੱਤੀ ਉੱਥੇ ਹੀ ਖੇਤੀਬਾੜੀਸਹਾਇਕ ਖੇਤਰਖੁਰਾਕ ਅਤੇ ਵਾਤਾਵਰਣ ਵਿਸ਼ਾ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਪੰਕਜ ਅਗਵਾਲ ਨੇ ਪੇਸ਼ਗੀ ਦਿੱਤੀ ਵਿੱਤ ਅਤੇ ਸੁਰੱਖਿਆ ਵਿਸ਼ਾ 'ਤੇ ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ ਨੇ ਪੇਸ਼ਗੀ ਦੇ ਕੇ ਬਾਰੀਕੀਆਂ ਨਾਲ ਜਾਣੂ ਕਰਾਇਆ ਬੁਨਿਆਦੀ ਢਾਂਚਾ ਵਿਕਾਸ ਵਿਸ਼ਾ 'ਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਰਾਜ ਦੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਪਹਿਲੂਆਂ ਨੂੰ ਵਿਸਤਾਰ ਨਾਲ ਰੱਖਿਆ ਇਸੀ ਲੜੀ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਸਾਕੇਤ ਕੁਮਾਰ ਵੱਲੋਂ ਸੰਯੁਕਤ ਰੂਪ ਨਾਲ ਪੇਸ਼ਗੀ ਦਿੱਤੀ ਗਈ

          ਪ੍ਰੀ-ਬਜਟ ਵਰਕਸ਼ਾਪ ਵਿੱਚ ਨੀਤੀ ਆਯੋਗ ਦੇ ਮੈਂਬਰ ਸ੍ਰੀ ਰਮੇਸ਼ ਚੰਦਰਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂਜੀਐਮਡੀਏ ਦੇ ਮੁੱਖ ਸਲਾਹਕਾਰ ਡੀਐਸ ਢੇਸੀਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਡਾ. ਸੰਜੈ ਕੌਸ਼ਿਕਡਿਪਟੀ ਕਮਿਸ਼ਨਰ ਅਜੈ ਕੁਮਾਰ ਸਮੇਤ ਹੋਰ ਮਾਣਯੋਗ ਅਧਿਕਾਰੀ ਮੌਜ਼ੂਦ ਰਹੇ

ਸਲਸਵਿਹ/2026

 

*****

 


(Release ID: 14)