CM Press Release
azadi ka amrit mahotsav

ਹਰਿਆਣਾ ਉੱਚੇਰੀ ਸਿੱਖਿਆ ਵਿਭਾਗ ਦੇ ਨਵੇਂ ਸੇਵਾ ਨਿਯਮਾਂ 2026 ਨੂੰ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ

Posted On: 18 May 2026 5:56PM

ਚੰਡੀਗੜ੍ਹ, 18 ਮਈ- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸੁਪਰਡੈਂਟ (ਫੀਲਡ ਕੇਡਰ) ਦੇ ਅਹੁਦੇ ਲਈ ਨਵੇਂ ਸੇਵਾ ਨਿਯਮਾਂ, ਯਾਨੀ 'ਹਰਿਆਣਾ ਉੱਚੇਰੀ ਸਿੱਖਿਆ ਵਿਭਾਗ, ਉਪ-ਦਫ਼ਤਰ ਕਾਲਜ ਕੇਡਰ (ਗਰੁੱਪ-ਬੀ) ਸੇਵਾ ਨਿਯਮ, 2026' ਨੂੰ ਮਨਜ਼ੂਰੀ ਦਿੱਤੀ ਗਈ। ਇਹ ਨਿਯਮ ਅਧਿਕਾਰਤ ਰਾਜਪੱਤਰ (ਆਫੀਸ਼ੀਅਲ ਗਜ਼ਟ) ਵਿੱਚ ਉਨ੍ਹਾਂ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਲਾਗੂ ਹੋਣਗੇ।

ਨਵੇਂ ਨਿਯਮਾਂ ਅਨੁਸਾਰ ਨਿਯੁਕਤੀ ਲਈ ਕੇਵਲ ਵਿਦਿਅਕ ਯੋਗਤਾ ਅਤੇ ਤਜਰਬਾ (ਜੇਕਰ ਕੋਈ ਹੋਵੇ), ਪਦਉੱਨਤੀ (ਪ੍ਰਮੋਸ਼ਨ) ਅਤੇ ਬਦਲੀ (ਟ੍ਰਾਂਸਫਰ) ਜਾਂ ਡੈਪੂਟੇਸ਼ਨ (ਪ੍ਰਤੀਨਿਯੁਕਤੀ) ਦੇ ਮਾਧਿਅਮ ਰਾਹੀਂ ਤੈਅ ਕੀਤਾ ਜਾਵੇਗਾ।

ਉਪ-ਸੁਪਰਡੈਂਟ (ਡਿਪਟੀ ਸੁਪਰਡੈਂਟ) ਵਜੋਂ ਇੱਕ ਸਾਲ ਦਾ ਤਜਰਬਾ ਜਾਂ ਸਹਾਇਕ (ਅਸਿਸਟੈਂਟ) ਵਜੋਂ 10 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ।

ਸੁਪਰਡੈਂਟ ਵਜੋਂ ਇੱਕ ਸਾਲ ਦਾ ਤਜਰਬਾ, ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ (ਸਨਾਤਕ) ਦੀ ਡਿਗਰੀ, ਅਤੇ ਮੈਟ੍ਰਿਕ (ਦਸਵੀਂ) ਵਿੱਚ ਇੱਕ ਵਿਸ਼ੇ ਵਜੋਂ ਹਿੰਦੀ ਜਾਂ ਸੰਸਕ੍ਰਿਤ, ਜਾਂ ਉੱਚ ਸਿੱਖਿਆ ਵਿੱਚ ਇੱਕ ਵਿਸ਼ੇ ਵਜੋਂ ਹਿੰਦੀ ਵਿਸ਼ਾ ਹੋਣਾ ਲਾਜ਼ਮੀ ਹੈ।

ਸਲਸਵਿਹ/2026

 

*****

 


(Release ID: 1749)