ਚੰਡੀਗੜ੍ਹ, 18 ਮਈ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿੱਚ ਆਯੋਜਿਤ ਹਰਿਆਣਾ ਕੈਬਨਿਟ ਦੀ ਮੀਟਿੰਗ ਵਿੱਚ ਹਰਿਆਣਾ ਅਭਿਲੇਖਾਗਾਰ ਵਿਭਾਗ (ਗਰੁੱਪ-ਬੀ) ਸੇਵਾ ਨਿਯਮ, 1992 ਵਿੱਚ ਸੋਧ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ।
ਸੋਧੇ ਹੋਏ ਨਿਯਮਾਂ ਦੇ ਤਹਿਤ “ਡਿਪਲੋਮਾ ਇਨ ਆਰਕਾਈਵਜ਼ ਕੀਪਿੰਗ” ਦੀ ਯੋਗਤਾ ਦੇ ਸਥਾਨ 'ਤੇ “ਡਿਪਲੋਮਾ ਇਨ ਆਰਕਾਈਵਜ਼ ਕੀਪਿੰਗ ਅਥਵਾ ਡਿਪਲੋਮਾ ਇਨ ਆਰਕਾਈਵਲ ਸਟਡੀਜ਼ ਅਥਵਾ ਡਿਪਲੋਮਾ ਇਨ ਆਰਕਾਈਵਜ਼ ਐਂਡ ਰਿਕਾਰਡ ਮੈਨੇਜਮੈਂਟ ਅਥਵਾ ਉਸ ਦੇ ਬਰਾਬਰ (ਸਮਕੱਖ) ਮਾਨਤਾ ਪ੍ਰਾਪਤ ਡਿਪਲੋਮਾ” ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਤੱਕ ਹਿੰਦੀ ਜਾਂ ਸੰਸਕ੍ਰਿਤ ਦਾ ਗਿਆਨ ਹੋਣਾ ਅਥਵਾ ਉੱਚ ਸਿੱਖਿਆ ਵਿੱਚ ਹਿੰਦੀ ਵਿਸ਼ੇ ਦਾ ਅਧਿਐਨ ਕੀਤਾ ਹੋਣਾ ਲਾਜ਼ਮੀ ਹੋਵੇਗਾ।
ਇਹ ਸੋਧ ਵਿਭਾਗ ਨੂੰ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਵਿੱਚ ਸਹਾਇਤਾ ਕਰੇਗੀ ਅਤੇ ਬਰਾਬਰ (ਸਮਕੱਖ) ਡਿਪਲੋਮਾ ਯੋਗਤਾਵਾਂ ਨੂੰ ਮਾਨਤਾ ਦੇ ਕੇ ਸਹਾਇਕ ਡਾਇਰੈਕਟਰ (ਅਸਿਸਟੈਂਟ ਡਾਇਰੈਕਟਰ) ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੇ ਦਾਇਰੇ ਦਾ ਵਿਸਤਾਰ ਕਰੇਗੀ।
ਸੋਧੇ ਹੋਏ ਪ੍ਰਬੰਧ ਹਰਿਆਣਾ ਸਰਕਾਰ ਦੇ ਰਾਜਪੱਤਰ (ਆਫੀਸ਼ੀਅਲ ਗਜ਼ਟ) ਵਿੱਚ ਪ੍ਰਕਾਸ਼ਿਤ ਹੋਣ ਤੋਂ ਤੁਰੰਤ ਬਾਅਦ ਪ੍ਰਭਾਵਸ਼ਾਲੀ ਹੋ ਜਾਣਗੇ।
ਸਲਸਵਿਹ/2026
*****