azadi ka amrit mahotsav

ਸੈਨਾ ਭਰਤੀ ਦਫ਼ਤਰ, ਹਿਸਾਰ ਵੱਲੋਂ ਕਾਮਨ ਐਂਟਰੈਂਸ ਐਗਜ਼ਾਮ 2026-27 ਦੀਆਂ ਤਾਰੀਖਾਂ ਘੋਸ਼ਿਤ

Posted On: 19 May 2026 2:53PM

ਚੰਡੀਗੜ੍ਹ, 19 ਮਈ - ਭਾਰਤੀ ਸੈਨਾ ਵਿੱਚ ਭਰਤੀ ਲਈ ਆਯੋਜਿਤ ਕੀਤੀ ਜਾਣ ਵਾਲੀ ਕਾਮਨ ਐਂਟਰੈਂਸ ਐਗਜ਼ਾਮ 2025-26 ਦੀਆਂ ਤਾਰੀਖਾਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆ 1 ਜੂਨ ਤੋਂ 12 ਜੂਨ 2026 ਦਰਮਿਆਨ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਆਯੋਜਿਤ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੈਨਾ ਭਰਤੀ ਦਫ਼ਤਰ ਹਿਸਾਰ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ 15 ਮਈ 2026 ਨੂੰ ਭਾਰਤੀ ਸੈਨਾ ਦੀ ਅਧਿਕਾਰਤ ਵੈੱਬਸਾਈਟ www.joinindianarmy.nic.in 'ਤੇ ਅਪਲੋਡ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ ਐਡਮਿਟ ਕਾਰਡ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਕੇਂਦਰ ਨਾਲ ਸਬੰਧਤ ਸਾਰੀ ਲੋੜੀਂਦੀ ਜਾਣਕਾਰੀ ਐਡਮਿਟ ਕਾਰਡ 'ਤੇ ਉਪਲਬਧ ਕਰਵਾਈ ਗਈ ਹੈ।

ਬੁਲਾਰੇ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਡਮਿਟ ਕਾਰਡ 'ਤੇ ਦਿੱਤੇ ਗਏ ਸਾਰੇ ਨਿਰਦੇਸ਼ਾਂ ਨੂੰ ਧਿਆਨਪੂਰਵਕ ਪੜ੍ਹਨ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਪ੍ਰੀਖਿਆ ਲਈ ਰਿਪੋਰਟਿੰਗ ਟਾਈਮ ਅਤੇ ਗੇਟ ਬੰਦ ਹੋਣ ਦਾ ਸਮਾਂ ਵੀ ਐਡਮਿਟ ਕਾਰਡ 'ਤੇ ਸਪੱਸ਼ਟ ਤੌਰ 'ਤੇ ਅੰਕਿਤ ਕੀਤਾ ਗਿਆ ਹੈ, ਇਸ ਲਈ ਉਮੀਦਵਾਰ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਯਕੀਨੀ ਬਣਾਉਣ।

ਜੇਕਰ ਕਿਸੇ ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ, ਤਾਂ ਉਹ ਸੈਨਾ ਭਰਤੀ ਦਫ਼ਤਰ, ਹਿਸਾਰ ਵਿਖੇ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦਾ ਹੈ। ਸੈਨਾ ਭਰਤੀ ਦਫ਼ਤਰ ਨੇ ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਦੀਆਂ ਤਿਆਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਸਮੇਂ ਸਿਰ ਪ੍ਰੀਖਿਆ ਕੇਂਦਰ ਪਹੁੰਚ ਕੇ ਪ੍ਰੀਖਿਆ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਸਲਸਵਿਹ/ 2026

 

 

*****

 


(Release ID: 1774)