CM Press Release
azadi ka amrit mahotsav

ਪੁਲਿਸ ਭਰਤੀ ਪੀਐਮਟੀ ਵਿੱਚ ਵਿਵਸਥਾਵਾਂ ਦਾ ਨਿਰੀਖਣ ਕਰਨ ਆਪ ਪਹੁੰਚੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਪੀਐਮਟੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਵਿਵਸਥਿਤ ਅਤੇ ਉਮੀਦਵਾਰ-ਅਨੁਕੂਲ ਬਨਾਉਣ ਲਈ ਕੀਤੇ ਗਏ ਵਿਆਪਕ ਪ੍ਰਬੰਧ- ਮੁੱਖ ਮੰਤਰੀ

Posted On: 25 May 2026 3:51PM


ਚੰਡੀਗੜ੍ਹ, 25 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੈਕਟਰ-3 ਸਥਿਤ ਤਾਊ ਦੇਵੀਲਾਲ ਸਟੇਡੀਅਮ ਵਿੱਚ ਪੁਲਿਸ ਭਰਤੀ ਲਈ ਆਯੋਜਿਤ ਸ਼ਰੀਰਿਕ ਮਾਪ ਪਰੀਖਣ ਵਿੱਚ ਸ਼ਾਮਲ ਉਮੀਦਵਾਰਾਂ ਨਾਲ ਮੁਲਾਕਾਤ ਕਰ ਉੱਥੇ ਦੀ ਵਿਵਸਥਾਵਾਂ ਦਾ ਨਿਰੀਖਣ ਕੀਤਾ।

ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਵੱਲੋਂ ਤਾਊ ਦੇਵੀਲਾਲ ਸਟੇਡੀਅਮ ਵਿੱਚ ਪੁਲਿਸ ਕਰਮਿਆਂ ਦੀ ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਦੀ ਸ਼ਰੀਰਿਕ ਮਾਪ ਪਰੀਖਣ ਪ੍ਰਕਿਰਿਆ ਆਯੋਜਿਤ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਪਰੀਖਿਆ ਵਿੱਚ ਹਿੱਸਾ ਲੈ ਰਹੇ ਉਮੀਦਵਾਰਾਂ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਉਮੀਦਵਾਰਾਂ ਕੋਲ੍ਹੋਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਵਿਵਸਥਾਵਾਂ ਬਾਰੇ ਫੀਡਬੈਕ ਵੀ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਜਨਾ ਦੀ ਸਹੂਲਤ ਲਈ ਸਾਰੇ ਲੋੜਵੰਦ ਪ੍ਰਬੰਧ ਯਕੀਨੀ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਨਾ ਨਾ ਕਰਨਾ ਪਵੇ।

ਉਨ੍ਹਾਂ ਨੇ ਕਿਹਾ ਕਿ ਵਿਵਸਥਾਵਾਂ ਦਾ ਜਾਇਜਾ ਲੈਣ ਅਤੇ ਉਮੀਦਵਾਰਾਂ ਦਾ ਉਤਸਾਹਵਰਧਨ ਕਰਨ ਦੇ ਉਦੇਸ਼ ਨਾਲ ਉਹ ਆਪ ਸਟੇਡੀਅਮ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਪੀਐਮਟੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਵਿਵਸਥਿਤ ਅਤੇ ਉਮੀਦਵਾਰ-ਅਨੁਕੂਲ ਬਨਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ 'ਤੇ ਮੁੱਖ ਮੰਰਤੀ ਨੇ ਉਮੀਦਵਾਰਾਂ ਨਾਲ ਆਏ ਪਰਿਜਨਾਂ ਨਾਲ ਮੁਲਾਕਾਤ ਕੀਤੀ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੂੰ ਆਪਣੇ ਵਿੱਚਕਾਰ ਪਾ ਕੇ ਉਮੀਦਵਾਰ ਖਾਸੇ ਉਤਸਾਹਿਤ ਨਜਰ ਆਏ। ਕਈ ਉਮੀਦਵਾਰਾਂ ਨੇ ਮੁੱਖ ਮੰਤਰੀ ਨਾਲ ਸੇਲਫੀ ਵੀ ਲਈ।

ਉਮੀਦਵਾਰਾਂ ਅਤੇ ਉਨ੍ਹਾਂ ਦ ਪਰਿਜਨਾਂ ਨੇ ਮੁੱਖ ਮੰਤਰੀ ਵੱਲੋਂ ਆਪ ਪਹੁੰਚ ਕੇ ਵਿਵਸਥਾਵਾਂ ਦੀ ਜਾਣਕਾਰੀ ਲੈਣ ਅਤੇ ਉਨ੍ਹਾਂ ਦੇ ਉਤਸਾਹਵਰਧਨ ਕਰਨ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਇਸ ਨੂੰ ਸੰਵੇਦਨਸ਼ੀਲ ਅਤੇ ਪ੍ਰੇਰਣਾਦਾਇਕ ਪਹਿਲ ਦੱਸਿਆ।

ਤਾਊ ਦੇਵੀਲਾਲ ਸਟੇਡੀਅਮ ਵਿੱਚ ਹਰ ਰੋਜ ਲਗਭਗ 3 ਹਜ਼ਾਰ ਉਮੀਦਵਾਰਾਂ ਦੀ ਸ਼ਰੀਰਿਕ ਮਾਪ ਪਰੀਖਣ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਜਨਾਂ ਦੀ ਸਹੂਲਤ ਲਈ ਸਟੇਡੀਅਮ ਦੇ ਐਂਟਰੀ ਗੇਟ 'ਤੇ ਆਰਾਮ ਖੇਤਰ ਬਣਾਇਆ ਗਿਆ ਹੈ ਜਿੱਥੇ ਬੈਠਣ ਦੀ ਸਮੁਚਿਤ ਵਿਵਸਥਾ ਕੀਤੀ ਗਈ ਹੈ। ਇਸ ਦੇ ਇਲਾਵਾ ਬੈਗੇਜ ਜਮਾ ਕਰਾਉਣ ਦੀ ਸਹੂਲਤ ਵੀ ਉਪਲਬਧ ਕਰਾਈ ਗਈ ਹੈ।

ਇਸ ਮੌਕੇ 'ਤੇ ਡਿਪਟੀ ਕਮੀਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮੀਸ਼ਨਰ ਸ੍ਰੀਮਤੀ ਸ੍ਰਿਸ਼ਟੀ ਗੁਪਤਾ, ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ, ਅਭਿਆਰਥੀ ਅਤੇ ਉਨ੍ਹਾਂ ਦੇ ਪਰਿਜਨ ਮੌਜ਼ੂਦ ਰਹੇ।

ਸਲਸਵਿਹ/2026

 

*****

 


(Release ID: 1992)