ਚੰਡੀਗੜ੍ਹ, 29 ਮਈ – ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰਾਜ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਉਦੇਸ਼ ਨਾਲ ਸੱਤ ਨਵੀਆਂ ਖੇਤਰ-ਵਿਸ਼ੇਸ਼ ਨੀਤੀਆਂ ਨੂੰ ਨੋਟੀਫਾਈਡ ਕੀਤਾ ਹੈ।
ਨੋਟੀਫਿਕੇਸ਼ਨ ਅਨੁਸਾਰ, ਨਵੀਆਂ ਨੀਤੀਆਂ ਵਿੱਚ ਹਰਿਆਣਾ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਉਤਪਾਦਨ ਨੀਤੀ-2026, ਹਰਿਆਣਾ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਉਤਪਾਦਨ ਨੀਤੀ-2026, ਹਰਿਆਣਾ ਖਿਡੌਣਾ ਅਤੇ ਖੇਡ ਉਪਕਰਣ ਉਤਪਾਦਨ ਨੀਤੀ-2026, ਹਰਿਆਣਾ ਇਲੈਕਟ੍ਰੌਨਿਕ ਕੂੜਾ (ਈ-ਵੇਸਟ) ਰੀਸਾਈਕਲਿੰਗ ਨੀਤੀ-2026, ਹਰਿਆਣਾ ਗਲੋਬਲ ਕੈਪੇਬਿਲਟੀ ਸੈਂਟਰ (GCC) ਨੀਤੀ-2026, ਹਰਿਆਣਾ ਆਈ.ਟੀ./ਆਈ.ਟੀ.ਈ.ਐਸ., ਏ.ਆਈ. ਅਤੇ ਉਭਰਦੀ ਤਕਨਾਲੋਜੀ ਨੀਤੀ-2026 ਤਥਾ ਹਰਿਆਣਾ ਏ.ਵੀ.ਜੀ.ਸੀ.-ਐਕਸ.ਆਰ. ਨੀਤੀ-2026 ਸ਼ਾਮਲ ਹਨ।
ਇਹ ਸਾਰੀਆਂ ਨੀਤੀਆਂ ਪੰਜ ਸਾਲ ਦੀ ਮਿਆਦ ਤੱਕ ਪ੍ਰਭਾਵੀ ਰਹਿਣਗੀਆਂ ਅਤੇ ਇਨ੍ਹਾਂ ਦਾ ਉਦੇਸ਼ ਹਰਿਆਣਾ ਨੂੰ ਉਭਰਦੇ ਅਤੇ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨਾ ਹੈ।
ਸਰਕਾਰ ਨੂੰ ਉਮੀਦ ਹੈ ਕਿ ਨਵੇਂ ਨੀਤੀਗਤ ਢਾਂਚੇ ਨਾਲ ਦੇਸੀ ਅਤੇ ਗਲੋਬਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ, ਰਾਜ ਦੇ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤੀ ਮਿਲੇਗੀ, ਨਵਾਚਾਰ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਹਰਿਆਣਾ ਦੇ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਸਲਸਵਿਹ/2026
*****