CM Press Release
azadi ka amrit mahotsav

2029 ਤੱਕ ਕੀਤੇ ਗਏ ਸਾਰੇ ਵਾਅਦੇ ਕੀਤੇ ਜਾਣਗੇ ਪੂਰੇ - ਨਾਇਬ ਸਿੰਘ ਸੈਣੀ

29 ਜੂਨ ਨੂੰ ਭਿਵਾਨੀ ਵਿੱਚ ਮਨਾਈ ਜਾਵੇਗੀ ਸੰਤ ਕਬੀਰ ਜਯੰਤੀ - ਮੁੱਖ ਮੰਤਰੀ

ਬਾਬਾ ਸਾਹਿਬ ਸੰਵਿਧਾਨ ਨਿਰਮਾਤਾ ਨਹੀਂ ਸਗੋ ਕਰੋੜਾਂ ਵਾਂਝਿਆਂ ਦੇ ਸੁਪਨਿਆਂ ਦੇ ਵੀ ਨਿਰਮਾਤਾ

Posted On: 30 May 2026 6:18PM

ਚੰਡੀਗੜ੍ਹ, 30 ਮਈ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਡਬਲ ਇੰਜਣ ਸਰਕਾਰ ਧਾਨਕ ਸਮਾਜ ਦੇ ਸਨਮਾਨ ਦੀ ਪ੍ਰਹਿਰੀ ਹੈ। ਸਮਾਜ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਬੱਚਿਆਂ ਨੂੰ ਬਿਹਤਰ ਭਵਿੱਖ ਦੇਣਾ ਅਤੇ ਸਮਾਜ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਉਣਾ ਉਨ੍ਹਾਂ ਦੀ ਸਰਵਉੱਚ ਪ੍ਰਾਥਮਿਕਤਾ ਹੈ।

ਮੁੱਖ ਮੰਤਰੀ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਧਾਨਕ ਸਮਾਜ ਦੇ ਨੁਮਾਇੰਦਿਆਂ ਨਾਲ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਵਿੱਚ ਹਰਿਆਣਾ, ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੁੱਖ ਮੰਤਰੀ ਨੇ ਕਿਹਾ ਕਿ 29 ਜੂਨ ਨੂੰ ਭਿਵਾਨੀ ਵਿੱਚ ਸੰਤ ਕਬੀਰਦਾਸ ਜਯੰਤੀ ਮਨਾਈ ਜਾਵੇਗੀ। ਇਸੇ ਤਰ੍ਹਾਂ ਪੰਜਾਬ ਦੇ ਅਬੋਹਰ ਅਤੇ ਲੁਧਿਆਣਾ ਵਿੱਚ ਵੀ ਆਯੋਜਿਤ ਕੀਤੇ ਜਾਣ ਵਾਲੇ ਜਯੰਤੀ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2029 ਤੱਕ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਹੁਣ ਤੱਕ 63 ਸੰਕਲਪ ਪੂਰੇ ਕੀਤੇ ਜਾ ਚੁੱਕੇ ਹਨ ਅਤੇ 153 ਸੰਕਲਪਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਧਾਨਕ ਸਮਾਜ ਦਾ ਇਤਿਹਾਸ ਸਭਾਵੀਮਾਣ, ਤਿਆਗ ਅਤੇ ਰਾਸ਼ਟਰ ਨਿਰਮਾਣ ਦਾ ਰਿਹਾ ਹੈ। ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ, ਸਮਾਜ ਸੁਧਾਰ ਦੀ ਲਹਿਰ ਹੋਵੇ ਜਾਂ ਅੱਜ ਦੇ ਵਿਕਸਤ ਭਾਰਤ ਦੇ ਨਿਰਮਾਣ ਦੀ ਯਾਤਰਾ ਹੋਵੇ, ਸਮਾਜ ਹਰ ਮੋਰਚੇ 'ਤੇ ਮੋਹਰੀ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਮਾਜਿਕ ਨਿਆਂ, ਸਭਾਵੀਮਾਣ ਅਤੇ ਅਧਿਕਾਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਸੰਤ ਕਬੀਰ ਦਾਸ ਦੀ ਵਿਰਾਸਤ ਦੇ ਧਵੱਜਵਾਹਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਹੱਥਾਂ ਦੀ ਮਿਹਨਤ, ਮੱਥੇ ਦਾ ਪਸੀਨਾ ਅਤੇ ਅੱਗੇ ਵਧਣ ਦਾ ਜਜ਼ਬਾ ਹੀ ਸਮਾਜ ਦੀ ਤਾਕਤ ਹੈ ਅਤੇ ਇਹੋ ਵਿਰਾਸਤ ਹੈ। ਸੰਤ ਕਬੀਰ ਦਾਸ ਦਾ ਵੀ ਇਹੋ ਸੰਦੇਸ਼ ਸੀ ਕਿ ਕਿਰਤ ਹੀ ਸਨਮਾਨ ਦਾ ਸਭ ਤੋਂ ਵੱਡਾ ਆਧਾਰ ਹੈ।

ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਕੁਝ ਸਿਆਸੀ ਪਾਰਟੀਆਂ ਨੇ ਸਮਾਜ ਨੂੰ ਸਿਰਫ ਵੋਟ ਬੈਂਕ ਸਮਝਿਆ। ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕੀਤੇ, ਪਰ ਜਦੋਂ ਅਧਿਕਾਰ ਦੇਣ ਦੀ ਗੱਲ ਆਈ ਤਾਂ ਕੇਵਲ ਭਰੋਸੇ ਹੀ ਮਿਲੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਡਬਲ ਇੰਜਣ ਸਰਕਾਰ ਰਾਸ਼ਟਰ ਅਤੇ ਸਮਾਜ ਦੇ ਹਿੱਤ ਵਿੱਚ ਠੋਸ ਫੈਸਲੇ ਲੈਣ ਵਾਲੀ ਹੈ। ਅਨੁਸੂਚਿਤ ਜਾਤੀ ਸਮਾਜ ਦੇ ਅੰਦਰ ਉਨ੍ਹਾਂ ਵਰਗਾਂ ਦੀ ਪੀੜ ਨੂੰ ਸਮਝਿਆ, ਇਸੇ ਲਈ ਵਿਧਾਨ ਸਭਾ ਚੋਣਾਂ ਦੌਰਾਨ ਸੰਕਲਪ-ਪੱਤਰ ਵਿੱਚ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਨੂੰ ਵਾਂਝੀ ਅਨੁਸੂਚਿਤ ਜਾਤੀ ਅਤੇ ਹੋਰ ਅਨੁਸੂਚਿਤ ਜਾਤੀ ਵਿੱਚ ਵੰਡਣ ਦਾ ਵਾਅਦਾ ਕਰਕੇ ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦਾ ਕੰਮ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵੇਂ 20 ਫੀਸਦੀ ਕੋਟੇ ਵਿੱਚੋਂ 10 ਫੀਸਦੀ ਹਿੱਸਾ ਵਿਸ਼ੇਸ਼ ਤੌਰ 'ਤੇ ਵਾਂਝੀਆਂ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਕੀਤਾ ਹੈ। ਇਹ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਗਰੀਬ, ਵਾਂਝੇ ਅਤੇ ਸ਼ੋਸ਼ਿਤ ਸਮਾਜ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਉਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮਹਾਨ ਸ਼ਖਸੀਅਤ ਸਾਡੇ ਸਾਹਮਣੇ ਖੜ੍ਹੀ ਦਿਖਾਈ ਦਿੰਦੀ ਹੈ। ਬਾਬਾ ਸਾਹਿਬ ਸਿਰਫ ਸੰਵਿਧਾਨ ਨਿਰਮਾਤਾ ਨਹੀਂ ਸਨ, ਉਹ ਕਰੋੜਾਂ ਵਾਂਝਿਆਂ ਦੇ ਸੁਪਨਿਆਂ ਦੇ ਨਿਰਮਾਤਾ ਵੀ ਸਨ। ਉਨ੍ਹਾਂ ਨੇ ਸਾਨੂੰ ਸੰਵਿਧਾਨ ਵਿੱਚ ਹਰ ਵਿਅਕਤੀ ਨੂੰ ਬਰਾਬਰ ਅਧਿਕਾਰ, ਬਰਾਬਰ ਮੌਕੇ ਅਤੇ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੱਤਾ। ਉਨ੍ਹਾਂ ਦਾ ਦਿੱਤਾ ਮੰਤਰ 'ਸਿੱਖਿਅਤ ਬਣੋ, ਸੰਗਠਿਤ ਰਹੋ ਅਤੇ ਸੰਘਰਸ਼ ਕਰੋ' ਅੱਜ ਵੀ ਕਿਸੇ ਵੀ ਸਮਾਜ ਦੇ ਵਿਕਾਸ ਦਾ ਮਾਰਗਦਰਸ਼ਕ ਸਿਧਾਂਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸੇ ਮੰਤਰ ਨੂੰ ਅਪਣਾ ਕੇ 'ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ' ਦਾ ਵਿਜ਼ਨ ਰਾਸ਼ਟਰ ਨੂੰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਰੀਬ ਦੇ ਘਰ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਇਆ। ਅੱਜ ਗਰੀਬ ਦਾ ਪੁੱਤਰ ਵੀ ਡਾਕਟਰ, ਇੰਜੀਨੀਅਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਬਣ ਰਿਹਾ ਹੈ। ਇਹ ਬਦਲਾਅ ਕੇਵਲ ਨੀਤੀਆਂ ਨਾਲ ਨਹੀਂ, ਬਲਕਿ ਨੀਅਤ ਨਾਲ ਆਇਆ ਹੈ। ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਮਜ਼ਬੂਤ ਇਰਾਦਿਆਂ ਨਾਲ ਕੰਮ ਕੀਤਾ ਹੈ। ਹਰਿਆਣਾ ਪੁਲਿਸ ਭਰਤੀ ਵਿੱਚ 604 ਬੱਚੇ ਡੀ.ਐਸ.ਸੀ ਸਮਾਜ ਵਿੱਚੋਂ ਭਰਤੀ ਹੋਏ। ਕਾਂਗਰਸ ਨੇ ਸਿਰਫ 100-100 ਵਰਗ ਗਜ਼ ਦੇ ਪਲਾਟ ਦੇਣ ਦਾ ਐਲਾਨ ਕੀਤਾ ਸੀ ਪਰ, ਸਾਡੀ ਸਰਕਾਰ ਨੇ ਕਾਂਗਰਸ ਦੇ ਸਮੇਂ ਦੇ ਵਾਂਝੇ ਰਹਿ ਗਏ ਲੋਕਾਂ ਨੂੰ ਪਲਾਟਾਂ ਦੇ ਕਾਗਜ਼ ਅਤੇ ਕਬਜ਼ੇ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਲੋੜਵੰਦ 16 ਹਜ਼ਾਰ 500 ਪਰਿਵਾਰਾਂ ਨੂੰ ਵੱਖਰੇ ਤੌਰ 'ਤੇ 100-100 ਵਰਗ ਗਜ਼ ਦੇ ਪਲਾਟ ਦਿੱਤੇ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜ ਕੇ ਇਨ੍ਹਾਂ ਪਲਾਟਾਂ 'ਤੇ ਮਕਾਨ ਬਣਵਾ ਕੇ ਉਨ੍ਹਾਂ ਦੀਆਂ ਚਾਬੀਆਂ ਯੋਗ ਪਰਿਵਾਰਾਂ ਨੂੰ ਸੌਂਪੀਆਂ। ਪਿਛਲੇ ਸਾਢੇ 11 ਸਾਲਾਂ ਵਿੱਚ 1 ਲੱਖ 60 ਹਜ਼ਾਰ ਮਕਾਨ ਯੋਗ ਪਰਿਵਾਰਾਂ ਨੂੰ ਦਿੱਤੇ ਹਨ। ਪਿਛਲੇ ਦਿਨੀਂ ਸੋਨੀਪਤ ਅਤੇ ਗੁਰੂਗ੍ਰਾਮ ਵਿੱਚ 3250 ਫਲੈਟ ਵੀ ਯੋਗ ਪਰਿਵਾਰਾਂ ਨੂੰ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਧਨ ਦੀ ਘਾਟ ਕਾਰਨ ਕੋਈ ਵੀ ਗਰੀਬ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਆਯੁਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿੱਚ 29 ਲੱਖ 20 ਹਜ਼ਾਰ 806 ਮਰੀਜ਼ਾਂ ਦਾ 4 ਹਜ਼ਾਰ 131 ਕਰੋੜ ਰੁਪਏ ਨਾਲ ਮੁਫ਼ਤ ਇਲਾਜ ਕੀਤਾ ਗਿਆ ਹੈ। ਡਾਇਲਸਿਸ ਦੀ ਸਹੂਲਤ ਹਰ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਦੇਣ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਹੁਣ ਤੱਕ ਦੋ ਲੱਖ ਮਰੀਜ਼ਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ 3200 ਰੁਪਏ ਪੈਨਸ਼ਨ ਅਤੇ ਲਾਡੋ ਲਛਮੀ ਯੋਜਨਾ ਤਹਿਤ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾ ਰਹੇ ਹਨ। ਹੁਣ ਤੱਕ 1500 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਪ੍ਰੋਗਰਾਮ ਵਿੱਚ ਰਾਜ ਸੂਚਨਾ ਕਮਿਸ਼ਨਰ ਅਮਰ ਜੀਤ ਸਿੰਘ, ਪੂਰਵ ਮੰਤਰੀ ਅਨੂਪ ਧਾਨਕ, ਬਾਬੂ ਰਾਮ ਅਬੋਹਰ ਨੇ ਵੀ ਆਪਣੇ ਵਿਚਾਰ ਰੱਖੇ। ਰਾਜਪਾਲ ਇੰਦੋਰਾ, ਵਿਜੇ ਖਟਕ ਲੁਧਿਆਣਾ, ਧਰਮਬੀਰ ਡਾਵਲਾ, ਹੀਰਾਲਾਲ, ਰਾਮੇਸ਼ਵਰ ਸਮੇਤ ਕਈ ਡੀ.ਐਸ.ਸੀ ਸਮਾਜ ਦੇ ਅਧਿਕਾਰੀ ਮੌਜੂਦ ਰਹੇ।

ਸਲਸਵਿਹ/2026

 

 

*****

 


(Release ID: 2204)