azadi ka amrit mahotsav

ਹਰਿਆਣਾ ਸਰਕਾਰ ਗੁਰੂਗ੍ਰਾਮ ਵਿੱਚ ਮੇਕ ਇਨ ਹਰਿਆਣਾ ਪਾਲਿਸੀ ਅਤੇ 9 ਨਵੀ ਸੇਕਟਰਲ ਪਾਲਿਸੀ ਕਰੇਗੀ ਲਾਂਚ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਦੀ ਮਾਣਯੋਗ ਮੌਜ਼ੂਦਗੀ ਵਿੱਚ ਹੋਵੇਗਾ ਆਯੋਜਨ

Posted On: 31 May 2026 4:57PM

 

ਚੰਡੀਗੜ੍ਹ, 31 ਮਈ- ਹਰਿਆਣਾ ਸਰਕਾਰ 1 ਜੂਨ, 2026 ਨੂੰ ਗੁਰੂਗ੍ਰਾਮ ਵਿੱਚ ਆਯੋਜਿਤ ਹੋਣ ਵਾਲੇ ਇੱਕ ਵੱਡੇ ਉਦਯੋਗ ਅਤੇ ਨਿਵੇਸ਼ ਪ੍ਰੋਗਰਾਮ ਵਿੱਚ ਆਪਣੀ ਫਲੈਗਸ਼ਿਪ ਮੇਕ ਇਨ ਹਰਿਆਣਾ ਪਾਲਿਸੀ ਨਾਲ 9 ਨਵੀ ਸੇਕਟਰਲ ਪਾਲਿਸਿਯਾਂ ਦਾ ਸ਼ੁਭਾਰੰਭ ਕਰੇਗੀ ਇਹ ਪ੍ਰੋਗਰਾਮ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਦੀ ਮਾਣਯੋਗ ਮੌਜ਼ੂਦਗੀ ਵਿੱਚ ਆਯੋਜਿਤ ਹੋਵੇਗਾ

ਇਸ ਪ੍ਰੋਗਰਾਮ ਵਿੱਚ ਸੀਨੀਅਰ ਅਧਿਕਾਰੀ, ਉਦਯੋਗ ਜਗਤ ਦੇ ਪ੍ਰਤੀਨਿਘੀ, ਨਿਵੇਸ਼ਕ, ਛੋਟੇ ਅਤੇ ਮੱਧ ਉੱਦਮ, ਵਿਦੇਸ਼ੀ ਵਫ਼ਦ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਵਿਤਧਾਰਕ ਹਿੱਸਾ ਲੈਣਗੇ

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਪਾਲਿਸੀ ਰੂਪਰੇਖਾ ਹਰਿਆਣਾ ਨੂੰ ਦੇਸ਼ ਦੀ ਮੋਹਰੀ ਮੈਨਯੁਫੈਕਚਰਿੰਗ ਅਤੇ ਨਿਵੇਸ਼ ਸਥਾਨ ਵਜੋਂ ਹੋਰ ਵੱਧ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਤਿਆਰ ਕੀਤੀ ਗਈ ਹੈ ਇਨ੍ਹਾਂ ਨੀਤੀਆਂ ਦਾ ਉਦੇਸ਼ ਉਦਯੋਗਿਕ ਵਿਕਾਸ ਨੂੰ ਗਤੀ ਦੇਣਾ, ਖੇਤਰ ਵਿਸ਼ਿਸ਼ਟ ਉਦਯੋਗਿਕ ਪ੍ਰਣਾਲੀ ਨੂੰ ਮਜਬੂਤ ਕਰਨਾ, ਐਮਐਸਐਮਈ ਨੂੰ ਪ੍ਰੋਤਸਾਹਨ ਦੇਣਾ, ਰੁਜਗਾਰ ਦੇ ਮੌਕੇ ਸ੍ਰਜਿਤ ਕਰਨਾ, ਕਾਰੋਬਾਰ ਸੁਗਮਤਾ ਨੂੰ ਵਧਾਵਾ ਦੇਣਾ ਅਤੇ ਭਵਿੱਖ ਮੁੱਖੀ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਹੈ

ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਦੀ ਮੋਹਰੀ ਕੰਪਨਿਆਂ ਨਾਲ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ, ਜੋ ਹਰਿਆਣਾ ਦੀ ਉਦਯੋਗਿਕ ਪ੍ਰਗਤੀ ਅਤੇ ਭਵਿੱਖ ਦੀ ਵਿਕਾਸ ਦ੍ਰਿਸ਼ਟੀ ਵਿੱਚ ਨਿਵੇਸ਼ਕਾਂ ਦੇ ਮਜਬੂਤ ਭਰੋਸੇ ਨੂੰ ਦਰਸ਼ਾਉਂਦਾ ਹੈ

ਬੁਲਾਰੇ ਨੇ ਦੱਸਿਆ ਕਿ ਨਵੀਂ ਨੀਤੀ ਵਿਵਸਥਾ ਤੇਜ ਅਤੇ ਪ੍ਰਭਾਵੀ ਪ੍ਰਸ਼ਾਸਨ, ਉਦਯੋਗਾਂ ਨਾਲ ਮਜਬੂਤ ਸਾਂਝੇਦਾਰੀ, ਮਜਬੂਤ ਉਦਯੋਗਿਕ ਤੰਤਰ ਅਤੇ ਗਲੋਬਲ ਮੁਕਾਬਲੇਬਾਜੀ ਅਨੁਸਾਰ ਵਿਕਾਸ ਪ੍ਰਤੀ ਹਰਿਆਣਾ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ

ਮਜਬੂਤ ਕਨੇਕਟਿਵਿਟੀ, ਕੌਮੀ ਰਾਜਧਾਨੀ ਖੇਤਰ ਤੱਕ ਰਣਨੀਤੀਕ ਪਹੁੰਚ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਪਰਿਪਕਵ ਉਦਯੋਗਿਕ ਅਧਾਰ ਅਤੇ ਤੇਜੀ ਨਾਲ ਵਿਕਸਿਤ ਹੋ ਰਹੇ ਲਾਜਿਸਟਿਕਸ ਨੇਟਵਰਕ ਕਾਰਨ ਹਰਿਆਣਾ ਆਟੋਮੋਬਾਇਲ, ਇਲੇਕਟ੍ਰਾਨਿਕਸ, ਫੂਡ ਪ੍ਰੋਸੇਸਿੰਗ, ਅਡਵਾਂਸ ਮੈਨਯੁਫੈਕਚਰਿੰਗ, ਡੇਟਾ ਸੇਂਟਰ, ਫਾਰਮਾਸਯੁਟਿਕਲ ਅਤੇ ਮੇਡੀਕਲ ਡਿਵਾਇਸ, ਖਿਡੌਣਾ ਅਤੇ ਖੇਡ ਸਮਗਰੀ ਨਿਰਮਾਣ, ਗਲੋਬਲ ਕੈਪੇਬਿਲਿਟੀ ਸੇਂਟਰ ਅਤੇ ਸੂਚਨਾ ਤਕਨਾਲੋਜੀ ਜਿਹੇ ਖੇਤਰਾਂ ਵਿੱਚ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ

ਪ੍ਰੋਗਰਾਮ ਦੌਰਾਨ ਰਾਜ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ਕ ਸਹੂਲਤ ਨੂੰ ਹੋਰ ਵੱਧ ਮਜਬੂਤ ਕਰਨ ਦੇ ਉਦੇਸ਼ ਨਾਲ ਕੁੱਝ ਮਹਤੱਤਵਪੂਰਨ ਨਵੇਂ ਐਲਾਨ ਵੀ ਕੀਤੇ ਜਾਣਗੇ

ਰਾਜ ਸਰਕਾਰ ਨੇ ਸਰਗਰਮ ਪ੍ਰਸ਼ਾਸਨ, ਨਿਵੇਸ਼ਕ-ਕੇਂਦ੍ਰਿਤ ਸਹੂਲਤ ਤੰਤਰ ਅਤੇ ਉਦਯੋਗ ਪੱਖੀ ਸੁਧਾਰਾਂ ਰਾਹੀਂ ਭਵਿੱਖ ਲਈ ਤਿਆਰ ਉਦਯੋਗਿਕ ਪ੍ਰਣਾਲੀ ਤੰਤਰ ਵਿਕਸਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ

ਸਲਸਵਿਹ/2026

 

*****

 


(Release ID: 2225)