Forests
azadi ka amrit mahotsav

ਵਿਸ਼ਵ ਵਾਤਾਵਰਣ ਦਿਵਸ 'ਤੇ ਹਰਿਆਣਾ ਨੇ ਦਿਖਾਈ ਹਰਿਤ ਵਿਕਾਸ ਦੀ ਦਿਸ਼ਾ, ਪੂਰੇ ਪ੍ਰਦੇਸ਼ ਵਿੱਚ ਗੂੰਜਿਆ ‘ਇੱਕ ਪੇੜ ਮਾਂ ਕੇ ਨਾਮ’ ਦਾ ਸੰਕਲਪ

ਐਨਸੀਆਰ ਵਿੱਚ ਹਰਿਤ ਆਵਾਜਾਈ ਕ੍ਰਾਂਤੀ ਦੀ ਸ਼ੁਰੂਆਤ, ਭਾਰਤ ਮੰਡਪਮ ਤੋਂ 1000 ਇਲੈਕਟ੍ਰਿਕ ਵਾਹਨਾਂ ਨੂੰ ਮਿਲੀ ਹਰੀ ਝੰਡੀ

100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਰੇਜ਼ੀਲੀਐਂਸ ਫੰਡ ਦਾ ਕੀਤਾ ਗਿਆ ਬਜਟ ਪ੍ਰਾਵਧਾਨ - ਰਾਓ ਨਰਬੀਰ

Posted On: 05 Jun 2026 4:37PM


ਚੰਡੀਗੜ੍ਹ, 5 ਜੂਨ- ਵਿਸ਼ਵ ਵਾਤਾਵਰਣ ਦਿਵਸ-2026 ਹਰਿਆਣਾ ਲਈ ਕਈ ਪੱਖਾਂ ਤੋਂ ਇਤਿਹਾਸਕ ਅਤੇ ਮਹੱਤਵਪੂਰਨ ਸਾਬਤ ਹੋਇਆ। ਇੱਕ ਪਾਸੇ ਜਿੱਥੇ ਪੂਰੇ ਪ੍ਰਦੇਸ਼ ਵਿੱਚ ਵਾਤਾਵਰਣ ਸੰਭਾਲ ਨੂੰ ਲੈ ਕੇ ਵਿਆਪਕ ਜਨ-ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ, ਉੱਥੇ ਹੀ ਦੂਜੇ ਪਾਸੇ ਵਿਦਿਅਕ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪੇੜ ਮਾਂ ਕੇ ਨਾਮਮੁਹਿੰਮ ਨਾਲ ਜੁੜ ਕੇ ਹਰਿਆਣਾ ਨੂੰ ਹਰਿਤ ਅਤੇ ਵਾਤਾਵਰਣ-ਅਨੁਕੂਲ ਰਾਜ ਬਣਾਉਣ ਦਾ ਸਮੂਹਿਕ ਸੰਕਲਪ ਲਿਆ।

ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਵਣ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਤੋਂ 1000 ‘ਮੇਡ ਇਨ ਇੰਡੀਆਇਲੈਕਟ੍ਰਿਕ ਵਾਹਨਾਂ ਦੇ ਬੇੜੇ ਨੂੰ ਹਰੀ ਝੰਡੀ ਦਿਖਾ ਕੇ ਐਨਸੀਆਰ ਖੇਤਰ ਵਿੱਚ ਹਰਿਤ ਆਵਾਜਾਈ ਕ੍ਰਾਂਤੀ ਦਾ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਨੂੰ ਸਵੱਛ ਊਰਜਾ, ਪ੍ਰਦੂਸ਼ਣ ਕੰਟਰੋਲ ਅਤੇ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਇਸ ਮੌਕੇ 'ਤੇ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਵਾਤਾਵਰਣ ਸੰਭਾਲ, ਹਰਿਤ ਊਰਜਾ ਅਤੇ ਸਵੱਛ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਦੂਰਅੰਦੇਸ਼ੀ ਅਤੇ ਪ੍ਰਭਾਵਸ਼ਾਲੀ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਗ੍ਰੀਨ ਐਮਐਸ ਇੰਡੀਆ ਅਤੇ ਵਿੰਗ ਗੁਰੂ ਜੁਆਇੰਟ ਸਟਾਕ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿੱਜੀ ਖੇਤਰ ਦੀ ਅਜਿਹੀ ਭਾਗੀਦਾਰੀ ਹਵਾ ਪ੍ਰਦੂਸ਼ਣ ਦੀ ਚੁਣੌਤੀ ਨਾਲ ਨਜਿੱਠਣ ਅਤੇ ਵਾਤਾਵਰਣ ਸੰਭਾਲ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕੇਵਲ ਆਰਥਿਕ ਵਿਕਾਸ ਤੱਕ ਸੀਮਤ ਨਹੀਂ ਹੈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ, ਬਿਹਤਰ ਵਾਤਾਵਰਣ ਅਤੇ ਗੁਣਵੱਤਾ ਭਰਪੂਰ ਜੀਵਨ ਮੁਹੱਈਆ ਕਰਵਾਉਣਾ ਵੀ ਹੈ। ਵਾਤਾਵਰਣ ਦੀ ਸੰਭਾਲ ਅਤੇ ਆਰਥਿਕ ਤਰੱਕੀ ਇੱਕ-ਦੂਜੇ ਦੇ ਪੂਰਕ ਹਨ ਅਤੇ ਹਰਿਤ ਤਕਨਾਲੋਜੀ, ਸਵੱਛ ਊਰਜਾ ਅਤੇ ਇਲੈਕਟ੍ਰਿਕ ਮੋਬਿਲਿਟੀ ਭਵਿੱਖ ਦੀ ਲਾਜ਼ਮੀ ਲੋੜ ਬਣ ਚੁੱਕੇ ਹਨ।

ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਇਲੈਕਟ੍ਰਿਕ ਮੋਬਿਲਿਟੀ ਨੂੰ ਉਤਸ਼ਾਹਿਤ ਕਰਨ ਲਈ ਚਾਰਜਿੰਗ ਇੰਫਰਾਸਟਰਕਚਰ ਦਾ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ। ਰੇਵਾੜੀ ਅਤੇ ਪੰਚਕੂਲਾ ਵਿੱਚ ਹਰਿਆਣਾ ਟ੍ਰਾਂਸਪੋਰਟ ਲਈ ਅਤਿ-ਆਧੁਨਿਕ ਇਲੈਕਟ੍ਰਿਕ ਬੱਸ ਚਾਰਜਿੰਗ ਡਿਪੂ ਸਥਾਪਤ ਕੀਤੇ ਜਾ ਰਹੇ ਹਨ, ਜਦੋਂ ਕਿ ਨੈਸ਼ਨਲ ਹਾਈਵੇਜ਼ 'ਤੇ ਵੀ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਵਿਕਸਿਤ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੁਆਰਾ ਸਾਲ 1972 ਵਿੱਚ ਵਾਤਾਵਰਣ ਸੰਭਾਲ ਪ੍ਰਤੀ ਗਲੋਬਲ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸਾਲ 1973 ਵਿੱਚ ਓਨਲੀ ਵਨ ਅਰਥਥੀਮ ਦੇ ਨਾਲ ਇਸ ਦਾ ਪਹਿਲਾ ਆਯੋਜਨ ਹੋਇਆ ਸੀ। ਇਸ ਤੋਂ ਬਾਅਦ ਜਲਵਾਯੂ ਪਰਿਵਰਤਨ, ਪਲਾਸਟਿਕ ਪ੍ਰਦੂਸ਼ਣ, ਜੈਵ-ਵਿਵਿਧਤਾ ਸੰਭਾਲ, ਜੰਗਲਾਂ ਦੀ ਕਟਾਈ, ਭੋਜਨ ਸੁਰੱਖਿਆ ਅਤੇ ਪ੍ਰਿਸਥਿਤਿਕੀ ਤੰਤਰ ਦੀ ਬਹਾਲੀ (ਈਕੋਸਿਸਟਮ ਰੀਸਟੋਰੇਸ਼ਨ) ਵਰਗੇ ਵਿਸ਼ਿਆਂ ਨੂੰ ਕੇਂਦਰ ਵਿੱਚ ਰੱਖ ਕੇ ਇਹ ਦਿਵਸ ਮਨਾਇਆ ਜਾਂਦਾ ਰਿਹਾ ਹੈ। ਇਸ ਸਾਲ ਦੀ ਥੀਮ ਕੁਦਰਤ ਤੋਂ ਪ੍ਰੇਰਿਤਜਲਵਾਯੂ ਲਈ, ਸਾਡੇ ਭਵਿੱਖ ਲਈ ਨਿਰਧਾਰਤ ਕੀਤੀ ਗਈ ਹੈ, ਜੋ ਕੁਦਰਤ ਅਧਾਰਤ ਹੱਲਾਂ ਦੇ ਮਾਧਿਅਮ ਰਾਹੀਂ ਜਲਵਾਯੂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸੰਦੇਸ਼ ਦਿੰਦੀ ਹੈ।

ਵਣ ਅਤੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ-2047’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸੇ ਉਦੇਸ਼ ਨਾਲ ਰਾਜ ਸਰਕਾਰ ਨੇ ਵਿਕਸਿਤ ਹਰਿਆਣਾ ਵਿਜ਼ਨ ਡੌਕੂਮੈਂਟਤਿਆਰ ਕੀਤਾ ਹੈ, ਜਿਸ ਦੇ ਤਹਿਤ ਹਰੇਕ ਵਿਭਾਗ ਲਈ ਸਾਲ 2030-31 ਤੱਕ ਦਾ ਸਪਸ਼ਟ ਰੋਡਮੈਪ ਅਤੇ ਪੜਾਅਵਾਰ ਕਾਰਜ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖ਼ੁਦ ਵੱਖ-ਵੱਖ ਵਿਭਾਗਾਂ ਨਾਲ ਨਿਯਮਿਤ ਸਮੀਖਿਆ ਬੈਠਕਾਂ ਦੇ ਮਾਧਿਅਮ ਰਾਹੀਂ ਇਸ ਵਿਜ਼ਨ ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਪ੍ਰਸਤਾਵਿਤ 100 ਕਰੋੜ ਰੁਪਏ ਦਾ ਗ੍ਰੀਨ ਕਲਾਈਮੇਟ ਰੇਜ਼ੀਲੀਐਂਸ ਫੰਡ ਹਰਿਆਣਾ ਵਿੱਚ ਜ਼ੀਰੋ-ਈਮਿਸ਼ਨ (ਸ਼ੂਨ-ਨਿਕਾਸ) ਵਾਹਨਾਂ, ਨਵਿਆਉਣਯੋਗ ਊਰਜਾ, ਊਰਜਾ ਕੁਸ਼ਲਤਾ, ਜਲ ਸੰਭਾਲ, ਸ਼ਹਿਰੀ ਹਰਿਆਵਲ, ਜਲਵਾਯੂ-ਅਨੁਕੂਲ ਖੇਤੀਬਾੜੀ ਅਤੇ ਕੁਦਰਤ-ਅਧਾਰਤ ਹੱਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਦੇ ਜ਼ਰੀਏ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਨਾਲ-ਨਾਲ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਨਵੀਨਤਾ ਅਧਾਰਤ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾਵੇਗਾ।

ਵਿਸ਼ਵ ਵਾਤਾਵਰਣ ਦਿਵਸ 'ਤੇ ਪ੍ਰਦੇਸ਼ ਭਰ ਵਿੱਚ ਹੋਏ ਪ੍ਰੋਗਰਾਮਾਂ ਅਤੇ ਇੱਕ ਪੇੜ ਮਾਂ ਕੇ ਨਾਮਮੁਹਿੰਮ ਪ੍ਰਤੀ ਦਿਖਾਈ ਗਈ ਵਿਆਪਕ ਜਨ-ਭਾਗੀਦਾਰੀ ਨੇ ਸਪਸ਼ਟ ਸੰਕੇਤ ਦਿੱਤਾ ਕਿ ਹਰਿਆਣਾ ਹੁਣ ਕੇਵਲ ਵਿਕਾਸ ਦੀ ਨਹੀਂ, ਬਲਕਿ ਹਰਿਤ ਅਤੇ ਟਿਕਾਊ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਸਲਸਵਿਹ/ 2026

 

*****

 


(Release ID: 2467)