ਚੰਡੀਗੜ੍ਹ, 21 ਜੂਨ - ਹਰਿਆਣਾ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਦ ਹਰਿਆਣਾ ਸਟੇਟ ਭਾਰਤ ਸਕਾਊਟਸ ਐਂਡ ਗਾਈਡਜ਼ ਚੰਦਰਸ਼ੇਖਰ ਆਜ਼ਾਦ ਓਪਨ ਗਰੁੱਪ ਭਿਵਾਨੀ ਦੇ ਸਿਖਲਾਈ ਕੇਂਦਰ ਵਿੱਚ ਚੱਲ ਰਹੇ ਗਰਮੀਆਂ ਦੇ ਸਰਵਿਸ ਕੈਂਪ ਦੇ 21ਵੇਂ ਦਿਨ ਐਤਵਾਰ ਨੂੰ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਪ੍ਰੋਗਰਾਮ ਦੌਰਾਨ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਸਕਾਊਟਸ ਐਂਡ ਗਾਈਡਜ਼ ਦਾ ਇਹ ਕੈਂਪ ਨੌਜਵਾਨਾਂ ਵਿੱਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਭਾਵਨਾ ਭਰਨ ਦਾ ਕੰਮ ਕਰ ਰਿਹਾ ਹੈ। ਇੱਥੇ 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਜੋ ਪੌਦੇ ਲਗਾਏ ਗਏ ਹਨ, ਉਹ ਵਾਤਾਵਰਣ ਪ੍ਰਤੀ ਨੌਜਵਾਨਾਂ ਦੀ ਜਾਗਰੂਕਤਾ ਨੂੰ ਦਰਸਾਉਂਦੇ ਹਨ। ਅੱਜ ਦੇ ਨੌਜਵਾਨ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡਾ ਟੀਚਾ ਸ਼ਕਤੀਸ਼ਾਲੀ ਨੌਜਵਾਨ ਅਤੇ ਵਿਕਸਿਤ ਭਾਰਤ ਦਾ ਹੈ, ਜਿਸ ਨੂੰ ਇਹ ਅਨੁਸ਼ਾਸਿਤ ਸਕਾਊਟਸ ਪੂਰੀ ਸ਼ਿੱਦਤ ਨਾਲ ਅੱਗੇ ਵਧਾ ਰਹੇ ਹਨ।
ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਗਰੁੱਪ ਲੀਡਰ ਸਾਗਰ ਸੱਜਣ ਸਿੰਘ ਨੇ ਖੇਤੀਬਾੜੀ ਮੰਤਰੀ ਨੂੰ ਦ ਹਰਿਆਣਾ ਸਟੇਟ ਭਾਰਤ ਸਕਾਊਟਸ ਐਂਡ ਗਾਈਡਜ਼ ਚੰਦਰਸ਼ੇਖਰ ਆਜ਼ਾਦ ਓਪਨ ਗਰੁੱਪ ਦੁਆਰਾ ਆਯੋਜਿਤ ਵੱਖ-ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।
ਸਲਸਵਿਹ/ 2026
*****