azadi ka amrit mahotsav

ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗ ਉਤਸਵ ਵਿੱਚ ਭਾਗ ਲਿਆ, ਕੀਤੇ ਯੋਗਾਸਨ

Posted On: 21 Jun 2026 5:22PM


ਚੰਡੀਗੜ੍ਹ, 21 ਜੂਨ- ਕੌਮਾਂਰਤੀ ਯੋਗ ਦਿਵਸ ਦੇ ਮੌਕੇ 'ਤੇ ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਥਾਨਕ ਹਰਿਆਣਾ ਨਿਵਾਸ ਵਿਖੇ ਆਯੋਜਿਤ ਯੋਗ ਉਤਸਵ ਵਿੱਚ ਭਾਗ ਲਿਆ ਅਤੇ ਯੋਗਾਸਨ ਕੀਤੇ। ਇਸ ਮੌਕੇ 'ਤੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਭਾਗ ਲਿਆ ਅਤੇ ਯੋਗਾਭਿਆਸ ਕੀਤਾ। ਆਯੂਸ਼ ਵਿਭਾਗ ਦੇ ਯੋਗ ਟ੍ਰੇਨਰਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੋਗ ਪ੍ਰੋਟੋਕੋਲ ਨਾਲ ਜੁੜੇ ਵੱਖ-ਵੱਖ ਯੋਗ ਕਰਵਾਏ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੋਲਕਾਤਾ ਵਿੱਚ ਯੋਗ ਦਿਵਸ ਨਾਲ ਜੁੜੇ ਲਾਈਵ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਵੀ ਦੇਖਿਆ ਗਿਆ। ਇਸ ਮੌਕੇ 'ਤੇ ਸਕੱਤਰੇਤ ਸਥਾਪਨਾ ਸ਼ਾਖਾ ਦੇ ਸਪੈਸ਼ਲ ਸਕੱਤਰ ਡਾ: ਮੁਨੀਸ਼ ਨਾਗਪਾਲ ਨੇ ਵਧੀਕ ਮੁੱਖ ਸਕੱਤਰ ਦਾ ਸਵਾਗਤ ਕੀਤਾ।

ਸ੍ਰੀ ਵਿਜੇਂਦਰ ਸਿੰਘ ਨੇ ਕਿਹਾ ਕਿ ਯੋਗ ਉਤਸਵ ਦਾ ਉਦੇਸ਼ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਯੋਗ ਨਾ ਸਿਰਫ਼ ਸਰੀਰਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਮਾਨਸਿਕ ਸੰਤੁਲਨ, ਇਕਾਗਰਤਾ ਅਤੇ ਕਾਰਜਕੁਸ਼ਲਤਾ ਨੂੰ ਵੀ ਵਧਾਉਂਦਾ ਹੈ।

ਉਨ੍ਹਾਂ ਨੇ ਅਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਯੋਗ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਸਿਹਤਮੰਦ ਹਰਿਆਣਾ ਦੀ ਸਿਰਜਣਾ ਦੇ ਉਦੇਸ਼ ਨਾਲ ਵੱਖ-ਵੱਖ ਪੱਧਰਾਂ 'ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ 'ਤੇ ਯੋਗ ਟ੍ਰੇਨਰਾਂ ਨੇ ਭਾਗੀਦਾਰਾਂ ਨੂੰ ਨਿਯਮਤ ਯੋਗਾਭਿਆਸ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਤਣਾਅ ਨੂੰ ਘੱਟ ਕਰਨ, ਸਰੀਰ ਨੂੰ ਊਰਜਾਵਾਨ ਬਣਾਈ ਰੱਖਣ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਲਸਵਿਹ/ 2026

 

*****

 


(Release ID: 3064)