ਚੰੜੀਗੜ੍ਹ, 21 ਜੂਨ – 12ਵੇਂ ਕੌਮਾਂਰਤੀ ਯੋਗ ਦਿਵਸ ਦੇ ਮੌਕੇ 'ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਕੇਂਦਰੀ ਮੰਤਰੀਆਂ, ਰਾਜ ਸਭਾ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕਰਕੇ ਯੋਗਾਭਿਆਸ ਕੀਤਾ ਅਤੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ 'ਤੇ ਬੁਲਾਰਿਆਂ ਨੇ ਯੋਗ ਨੂੰ ਭਾਰਤ ਦੀ ਪ੍ਰਾਚੀਨ ਵਿਰਾਸਤ ਦੱਸਦਿਆਂ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ।
ਯੋਗ ਸਿਰਫ਼ ਇੱਕ ਦਿਨ ਦਾ ਪ੍ਰੋਗਰਾਮ ਨਹੀਂ, ਜੀਵਨ ਦਾ ਸਥਾਈ ਹਿੱਸਾ ਬਣਾਓ- ਕੇਂਦਰੀ ਮੰਤਰੀ ਮਨੋਹਰ ਲਾਲ
12ਵੇਂ ਕੌਮਾਂਰਤੀ ਯੋਗ ਦਿਵਸ ਦੇ ਉਪਲਕਸ਼ ਵਿੱਚ ਐਤਵਾਰ ਨੂੰ ਕਰਨਾਲ ਵਿੱਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਕੇਂਦਰੀ ਊਰਜਾ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਰੋਹ ਵਿੱਚ ਮੌਜ਼ੂਦ ਸਾਧਕਾਂ ਅਤੇ ਆਮ ਲੋਕਾਂ ਨੂੰ ਕੌਮਾਂਰਤੀ ਯੋਗ ਦਿਵਸ ਦੀ ਵਧਾਈ ਦਿੰਦਿਆਂ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯੋਗ ਮਹਿਜ਼ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੈ। ਸਾਨੂੰ ਇਸ ਨੂੰ ਆਪਣੇ ਜੀਵਨ ਦਾ ਸਥਾਈ ਹਿੱਸਾ ਬਣਾਉਣਾ ਹੋਵੇਗਾ। ਹਰ ਦਿਨ ਆਪਣੇ ਸਰੀਰ, ਮਨ ਅਤੇ ਚਿੱਤ ਨੂੰ ਸਿਹਤਮੰਦ ਰੱਖਣ ਲਈ ਯੋਗ ਦਾ ਨਿਯਮਿਤ ਅਭਿਆਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਨਿਰੋਗ ਰਹਿਣ ਦਾ ਇੱਕੋ-ਇੱਕ ਅਤੇ ਸਭ ਤੋਂ ਸੁਲਭ ਸਾਧਨ ਹੈ। ਯੋਗ ਸਰੀਰ, ਮਨ ਅਤੇ ਆਤਮਾ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਅਤੇ ਸਾਨੂੰ ਮਜ਼ਬੂਤ ਤੇ ਸ਼ਾਂਤੀਪੂਰਨ ਬਣਾਉਂਦਾ ਹੈ।
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯਤਨਾਂ ਸਦਕਾ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 193 ਮੈਂਬਰਾਂ ਨੇ ਰਿਕਾਰਡ 177 ਸਹਿ-ਸਮਰਥਕ ਦੇਸ਼ਾਂ ਦੇ ਨਾਲ 21 ਜੂਨ ਨੂੰ ‘ਕੌਮਾਂਰਤੀ ਯੋਗ ਦਿਵਸ‘ ਮਨਾਉਣ ਦਾ ਮਤਾ ਸਰਵਸੰਮਤੀ ਨਾਲ ਪ੍ਰਵਾਨ ਕੀਤਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਵੀਕਾਰ ਕੀਤਾ ਕਿ ਯੋਗ ਸਿਹਤ ਅਤੇ ਭਲਾਈ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਵਿੱਦਿਆ ਹੈ। ਅੱਜ ਪੂਰੇ ਦੇਸ਼ ਵਿੱਚ ਹੀ ਨਹੀਂ, ਸਗੋਂ ਦੁਨੀਆ ਭਰ ਵਿੱਚ ਇਸ ਨੂੰ ਇੱਕ ਸਾਲਾਨਾ ਉਤਸਵ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਵਿਧੀ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਮਹਾਰਿਸ਼ੀ ਪਤੰਜਲੀ ਅਤੇ ਆਧੁਨਿਕ ਸਮੇਂ ਵਿੱਚ ਸਵਾਮੀ ਰਾਮਦੇਵ ਵਰਗੀਆਂ ਸ਼ਖਸੀਅਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਬਚਪਨ ਵਿੱਚ ਸਰੀਰ ਬਹੁਤ ਲਚਕਦਾਰ ਹੁੰਦਾ ਹੈ ਅਤੇ ਇਸ ਉਮਰ ਵਿੱਚ ਯੋਗ ਦਾ ਸਭ ਤੋਂ ਵੱਧ ਲਾਭ ਮਿਲਦਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਹੁਣ ਯੋਗ ਅਤੇ ਯੋਗਾਸਨ ਨੂੰ ਦੁਨੀਆ ਭਰ ਵਿੱਚ ਮੁਕਾਬਲੇ ਵਜੋਂ ਵੀ ਸ਼ਾਮਲ ਕੀਤਾ ਜਾਣ ਲੱਗਾ ਹੈ, ਜਿਸ ਵਿੱਚ ਭਾਰਤ ਵੱਲੋਂ ਪਿਛਲੇ ਸਾਲ 114 ਮੈਡਲ ਜਿੱਤੇ ਗਏ ਹਨ, ਜੋ ਭਾਰਤ ਲਈ ਮਾਣ ਵਾਲੀ ਗੱਲ ਹੈ।
ਪਲਵਲ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਯੋਗ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਮੁੱਖ ਮਹਿਮਾਨ ਵਜੋਂ ਮੌਜ਼ੂਦ ਸਨ। ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਨਾਗਰਿਕਾਂ ਨੂੰ 12ਵੇਂ ਕੌਮਾਂਰਤੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਯੋਗ ਨੂੰ ਇੱਕ ਦਿਨ ਦੀ ਨਹੀਂ ਸਗੋਂ ਰੋਜ਼ਾਨਾ ਦੀ ਆਦਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦੀ ਅਮੁੱਲ ਵਿਰਾਸਤ ਹੈ, ਜਿਸ ਨੂੰ ਅੱਜ ਪੂਰੀ ਦੁਨੀਆ ਨੇ ਸਵੀਕਾਰ ਕੀਤਾ ਹੈ। ਯੋਗ ਨਾ ਸਿਰਫ਼ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਮਾਨਸਿਕ ਤਣਾਅ ਨੂੰ ਘੱਟ ਕਰਕੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਯੋਗ ਨੂੰ ਵਿਸ਼ਵਵਿਆਪੀ ਪਛਾਣ ਮਿਲੀ ਹੈ ਅਤੇ ਅੱਜ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਯੋਗ ਦਿਵਸ ਮਨਾਇਆ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਯੋਗ ਨਾਲ ਜੋੜਨ ਦਾ ਇਤਿਹਾਸਕ ਕੰਮ ਕੀਤਾ ਹੈ।
ਯੋਗ ਸਿਰਫ਼ ਕਸਰਤ ਨਹੀਂ, ਆਤਮਾ-ਤਨ-ਮਨ ਦਾ ਸੁਮੇਲ - ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ
ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਝੱਜਰ ਵਿੱਚ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿੱਚ ਯੋਗ ਨੂੰ ਭਾਰਤ ਦੀ ਸੰਸਕ੍ਰਿਤੀ ਦਾ ਅਮੁੱਲ ਤੋਹਫ਼ਾ ਦੱਸਦਿਆਂ ਕਿਹਾ ਕਿ ਇਹ ਸਿਰਫ਼ ਕਸਰਤ ਨਹੀਂ, ਮਨ, ਤਨ ਅਤੇ ਆਤਮਾ ਦੇ ਸੁਮੇਲ (ਤਾਲਮੇਲ) ਦੀ ਕਲਾ ਹੈ। ਇਹ ਰਿਸ਼ੀ-ਮੁਨੀਆਂ ਦੀ ਅਮੁੱਲ ਵਿਰਾਸਤ ਹੈ, ਜੋ ਅਨਾਦਿ ਕਾਲ ਤੋਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਜ ਯੋਗ ਪੂਰੇ ਵਿਸ਼ਵ ਵਿੱਚ ਅਪਣਾਇਆ ਜਾ ਰਿਹਾ ਹੈ ਅਤੇ ਇਹ ਭਾਰਤ ਦੀ ਸਨਾਤਨ ਸੰਸਕ੍ਰਿਤੀ ਨੂੰ ਵਿਸ਼ਵਵਿਆਪੀ ਪਛਾਣ ਦਿਵਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਮਨ ਅਤੇ ਸਰੀਰ ਨੂੰ ਇਕਾਗਰਤਾ ਪ੍ਰਦਾਨ ਕਰਦਾ ਹੈ ਅਤੇ ਮਾਨਸਿਕ ਸ਼ਾਂਤੀ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ। ਨੌਜਵਾਨਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਅਤੇ ਸਮਰੱਥਾ ਦੀ ਵਰਤੋਂ ਰਾਸ਼ਟਰ ਨਿਰਮਾਣ ਅਤੇ ਸਕਾਰਾਤਮਕ ਕਾਰਜਾਂ ਵਿੱਚ ਕਰਨ।
ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਿਹਤਮੰਦ ਸਰੀਰ, ਸ਼ਾਂਤ ਮਨ ਅਤੇ ਸੰਤੁਲਿਤ ਜੀਵਨ ਜਿਊਣ ਦੀ ਕਲਾ ਹੈ - ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ
ਸੋਨੀਪਤ ਵਿੱਚ ਜ਼ਿਲ੍ਹਾ ਪੱਧਰੀ ਯੋਗ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ 'ਤੇ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਜੀਵਨ ਨੂੰ ਹਾਂ-ਪੱਖੀ ਸੋਚ (ਸਕਾਰਾਤਮਕਤਾ), ਅਨੁਸ਼ਾਸਨ ਅਤੇ ਸੰਤੁਲਨ ਨਾਲ ਜਿਊਣ ਦੀ ਕਲਾ ਹੈ। ਉਨ੍ਹਾਂ ਕਿਹਾ ਕਿ ਯੋਗ ਉਹ ਅਮੁੱਲ ਵਿੱਦਿਆ ਹੈ, ਜਿਸ ਨੂੰ ਸਾਡੇ ਰਿਸ਼ੀ-ਮੁਨੀਆਂ ਨੇ ਹਿਮਾਲਿਆ ਦੀ ਤਪੋਭੂਮੀ ਵਿੱਚ ਸਾਧਨਾ ਦੇ ਮਾਧਿਅਮ ਨਾਲ ਖੋਜਿਆ ਸੀ। ਸਦੀਆਂ ਪਹਿਲਾਂ ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰਾਂ ਰਾਹੀਂ ਅਸ਼ਟਾਂਗ ਯੋਗ ਦਾ ਵਿਗਿਆਨਕ ਅਤੇ ਵਿਵਸਥਿਤ ਸਰੂਪ ਵਿਸ਼ਵ ਨੂੰ ਪ੍ਰਦਾਨ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਮਹਾਰਿਸ਼ੀ ਪਤੰਜਲੀ ਯੋਗ ਦੇ ਅਧਿਆਤਮਿਕ ਜਨਕ ਹਨ ਤਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਆਧੁਨਿਕ ਯੁੱਗ ਵਿੱਚ ਯੋਗ ਦੇ ਵਿਸ਼ਵਵਿਆਪੀ ਪੁਨਰਜਾਗਰਣ ਦੇ ਮੋਢੀ (ਪੁਰੋਧਾ) ਹਨ, ਜਿਨ੍ਹਾਂ ਨੇ ਆਸ਼ਰਮਾਂ ਅਤੇ ਪੁਸਤਕਾਂ ਤੱਕ ਸੀਮਤ ਯੋਗ ਨੂੰ ਜਨ-ਜਨ ਤੱਕ ਪਹੁੰਚਾ ਕੇ ਇਸ ਨੂੰ ਇੱਕ ਵਿਸ਼ਵਵਿਆਪੀ ਜਨ-ਅੰਦੋਲਨ ਦਾ ਰੂਪ ਪ੍ਰਦਾਨ ਕੀਤਾ ਹੈ।
ਸਲਸਵਿਹ/ 2026
*****