ਚੰਡੀਗੜ੍ਹ, 23 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਨਾਂਗਲ ਚੌਧਰੀ ਖੇਤਰ ਵਿੱਚ ਇੰਟੀਗ੍ਰੇਟੇਡ ਮਲਟੀ ਮਾਡਲ ਲੌਜਿਸਟਿਕ ਹਬ ਦੇ ਰੇਲ ਸੰਪਰਕ ਸ਼ੁਭਆਰੰਭ ਸਮਾਰੋਹ ਦੇ ਬਾਅਦ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਹੋਈ ਮੀਟਿੰਗ ਵਿੱਚ ਕਿਹਾ ਕਿ ਅੱਜ ਸਿਰਫ ਇੱਕ ਰੇਲਗੱਡੀ ਨੂੰ ਰਵਾਨਾ ਨਹੀਂ ਕੀਤਾ ਗਿਆ ਹੈ, ਸਗੋਂ ਇਹ ਹਰਿਆਣਾ ਦੀ ਨਵੀਂ ਆਰਥਿਕ ਰਫਤਾਰ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਮਹਿੰਦਰਗੜ੍ਹ ਦੇ ਵਿਧਾਇਕ ਕੰਵਰ ਸਿੰਘ ਯਾਦਵ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਹੁਣ ਸਿਰਫ ਵਸਤੂਆਂ ਦਾ ਉਤਪਾਦਕ ਹੀ ਨਹੀਂ ਰਹੇਗਾ, ਸਗੋਂ ਆਪਣੇ ਉਤਪਾਦਾਂ ਨੂੰ ਗਲੋਬਲ ਅਤੇ ਘਰੇਲੂ ਬਾਜ਼ਾਰ ਤੱਕ ਤੇਜ਼ੀ ਨਾਲ ਪਹੁੰਚਾਉਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਕੇ ਉਭਰੇਗਾ। ਉਨ੍ਹਾਂ ਇਸ ਦੂਰਗਾਮੀ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਮਾਰਗਦਰਸ਼ਨ ਅਤੇ ਨਿਗਰਾਨੀ ਵਿੱਚ ਇਹ ਏਕੀਕ੍ਰਿਤ ਬਹੁ-ਪ੍ਰਣਾਲੀ ਮਾਲ ਢੁਆਈ ਕੇਂਦਰ ਸੂਬੇ ਦੇ ਸਮੁੱਚੇ ਵਿਕਾਸ ਦਾ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮਹੱਤਵਪੂਰਨ ਯੋਜਨਾ ਦੀ ਮਜ਼ਬੂਤ ਨੀਂਹ ਰੱਖੀ ਸੀ। ਹੁਣ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਸਾਲ 2047 ਦੇ 'ਵਿਕਸਤ ਭਾਰਤ' ਦੇ ਰਾਸ਼ਟਰੀ ਸੰਕਲਪ ਨੂੰ ਸਾਕਾਰ ਕਰਨ ਵਿੱਚ ਨੀਂਹ ਪੱਥਰ ਦੀ ਭੂਮਿਕਾ ਨਿਭਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਨਵਾਂ ਵਿਕਾਸ ਮਾਡਲ ਜ਼ਮੀਨੀ ਪੱਧਰ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮਾਡਲ ਰਾਹੀਂ ਹੁਣ ਹਰਿਆਣਾ ਦੇ ਸਥਾਨਕ ਉਤਪਾਦ ਸਿੱਧੇ ਦੁਨੀਆ ਦੇ ਵੱਡੇ ਬਾਜ਼ਾਰਾਂ ਤੱਕ ਆਪਣੀ ਮਜ਼ਬੂਤ ਪਹੁੰਚ ਬਣਾਉਣਗੇ ਅਤੇ ਇਹ ਸੰਪੂਰਨ ਖੇਤਰ ਆਉਣ ਵਾਲੇ ਸਮੇਂ ਵਿੱਚ ਇੱਕ ਪ੍ਰਮੁੱਖ ਆਰਥਿਕ ਰਾਜਧਾਨੀ ਵਜੋ ਆਪਣੀ ਪਛਾਣ ਸਥਾਪਿਤ ਕਰੇਗਾ।
ਉਨ੍ਹਾਂ ਕਿਹਾ ਕਿ ਸਮੁੱਚੀ ਦ੍ਰਿਸ਼ਟੀ ਤੋਂ ਇਹ ਪੂਰਾ ਪ੍ਰੋਜੈਕਟ ਦੋ ਪੜਾਵਾਂ ਵਿੱਚ ਕੁੱਲ 886 ਏਕੜ ਦੇ ਵਿਸ਼ਾਲ ਭੂਭਾਗ 'ਤੇ ਆਕਾਰ ਲੈ ਰਿਹਾ ਹੈ। ਫਿਲਹਾਲ ਪਹਿਲੇ ਫੇਜ਼ ਵਿੱਚ 408 ਏਕੜ ਵਿੱਚ ਕੰਮ ਪੂਰਾ ਹੋ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਆਧੁਨਿਕ ਮਾਲ ਢੁਆਈ, ਭੰਡਾਰਨ, ਵਸਤੂਆਂ ਦੀ ਲਦਾਈ-ਉਤਾਰੀ ਅਤੇ ਉਨ੍ਹਾਂ ਦੇ ਤੁਰੰਤਤ ਪ੍ਰੇਸ਼ਣ ਦੀ ਵਿਵਸਥਾ ਨੂੰ ਬਹੁਤ ਜ਼ਿਆਦਾ ਵਿਵਸਥਿਤ ਅਤੇ ਸਮਾਂ ਬਚਾਉਣ ਵਾਲਾ ਬਣਾਇਆ ਗਿਆ ਹੈ। ਇਸ ਨਾਲ ਨਾ ਸਿਰਫ ਉਦਯੋਗਾਂ ਦੇ ਸਮੇਂ ਅਤੇ ਧਨ ਦੀ ਬਚਤ ਹੋਵੇਗੀ, ਸਗੋਂ ਉਦਯੋਗਿਕ ਕੁਸ਼ਲਤਾ ਵਿੱਚ ਵੀ ਭਾਰੀ ਵਾਧਾ ਹੋਵੇਗਾ।
ਉਨ੍ਹਾਂ ਦੇਸ਼ ਅਤੇ ਸੂਬੇ ਦੇ ਪ੍ਰਮੁੱਖ ਉਦਯੋਗਪਤੀਆਂ ਨੂੰ ਅਪੀਲ ਕੀਤਾ ਕਿ ਉਹ ਜਨਤਕ-ਨਿੱਜੀ ਸਾਝੀਦਾਰੀ ਵਿਵਸਥਾ ਦੇ ਤਹਿਤ ਸੱਦੇ ਗਏ ਟੈਂਡਰਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਹਰਿਆਣਾ ਦੀ ਇਸ ਅਭੂਤਪੂਰਵ ਪ੍ਰਗਤੀ ਯਾਤਰਾ ਵਿੱਚ ਸਰਗਰਮ ਸਾਝੇਦਾਰ ਬਣਨ। ਇਹ ਆਧੁਨਿਕ ਕੇਂਦਰ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਨੌਜਵਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਲਈ ਖੁਸ਼ਹਾਲੀ ਦੇ ਅਣਗਿਣਤ ਨਵੇਂ ਰਾਹ ਪ੍ਰਸ਼ਸਤ ਕਰੇਗਾ।
ਸਲਸਵਿਹ/2026
*****