Sports
azadi ka amrit mahotsav

ਹਰਿਆਣਾ ਵਿੱਚ ਖੇਡ ਕ੍ਰਾਂਤੀ ਨੂੰ ਨਵੀਂ ਦਿਸ਼ਾ: ਖੇਡ ਮੰਤਰੀ ਗੌਰਵ ਗੌਤਮ ਦੀ ਅਨੋਖੀ ਪਹਿਲ ‘ਖੇਲ-ਪੇ-ਚਰਚਾ’ 24 ਅਗਸਤ ਤੋਂ ਹੋਵੇਗੀ ਸ਼ੁਰੂ

Posted On: 23 Aug 2026 5:15PM

ਚੰਡੀਗੜ੍ਹ, 23 ਅਗਸਤ- ਹਰਿਆਣਾ ਨੂੰ ਦੇਸ਼ ਦੀ ਖੇਡ ਸ਼ਕਤੀ ਵਜੋ ਹੋਰ ਵੱਧ ਮਜ਼ਬੂਤ ਬਣਾਉਣ ਅਤੇ ਸੂਬੇ ਦੇ ਖਿਡਾਰੀਆਂ ਨੂੰ ਖੇਡ ਵਿਗਿਆਨ, ਵਿਗਿਆਨਕ ਸਿਖਲਾਈ, ਬਿਹਤਰ ਪੋਸ਼ਣ, ਮਾਨਸਿਕ ਮਜ਼ਬੂਤੀ, ਸੱਟਾਂ ਤੋਂ ਬਚਾਅ, ਸਵੱਛ ਖੇਡ ਅਤੇ ਸਰਕਾਰ ਦੀਆਂ ਖੇਡ ਯੋਜਨਾਵਾਂ ਤੇ ਨੀਤੀਆਂ ਦੀ ਵਿਆਪਕ ਜਾਣਕਾਰੀ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ੍ਰੀ ਗੌਰਵ ਗੌਤਮ ਇੱਕ ਇਤਿਹਾਸਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਖੇ-ਪੇ-ਚਰਚਾ: ਖਿਡਾਰੀਆਂ ਕੇ ਸੰਗਨਾਮਕ ਇਸ ਅਨੋਖੀ ਪਹਿਲ ਦਾ ਰਸਮੀ ਆਗਾਜ਼ 24 ਅਗਸਤ 2026 ਨੂੰ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਤੋਂ ਹੋਵੇਗਾ।

ਇਸ ਮੌਕੇ ਸੂਬੇ ਭਰ ਦੇ ਪ੍ਰਮੁੱਖ ਖਿਡਾਰੀ, ਕੋਚ, ਸਰੀਰਕ ਸਿੱਖਿਆ ਅਧਿਆਪਕ, ਖੇਡ ਮਾਹਰ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਇੱਕ ਮੰਚ ਉੱਤੇ ਇਕੱਠਾ ਹੋਣਗੇ।

23 ਜ਼ਿਲ੍ਹਿਆਂ ਵਿੱਚ ਪਹੁੰਚੇਗੀ ਮੁਹਿੰਮ, 50 ਹਜ਼ਾਰ ਨੌਜਵਾਨ ਖਿਡਾਰੀਆਂ ਨੂੰ ਜੋੜਨ ਦਾ ਟੀਚਾ

ਮੰਤਰੀ ਨੇ ਦੱਸਿਆ ਕਿ ਖੇਡ-ਪੇ-ਚਰਚਾ’ ਮੁਹਿੰਮ ਨੂੰ ਪੜਾਅਵਾਰ ਢੰਗ ਨਾਲ ਹਰਿਆਣਾ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਵਿੱਚ 1,500 ਤੋਂ 2,000 ਖਿਡਾਰੀਆਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਇਸ ਤਰ੍ਹਾਂ ਪੂਰੇ ਸੂਬੇ ਵਿੱਚ ਲਗਭਗ 50,000 ਖਿਡਾਰੀਆਂ ਤੱਕ ਸਿੱਧੇ ਪਹੁੰਚਣ ਦੀ ਯੋਜਨਾ ਹੈ।

ਮੁਹਿੰਮ ਵਿੱਚ ਵਿਸ਼ੇਸ਼ ਤੌਰ 'ਤੇ ਹਰਿਆਣਾ ਦੀਆਂ ਸਪੋਰਟਸ ਨਰਸਰੀਆਂ ਵਿੱਚ ਸਿਖਲਾਈ ਲੈ ਰਹੇ 12 ਤੋਂ 18 ਸਾਲ ਉਮਰ ਵਰਗ ਦੇ ਉਭਰਦੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਓਲੰਪੀਅਨ, ਪੈਰਾਲੰਪੀਅਨ ਅਤੇ ਰਾਜ ਖੇਡ ਸੰਘਾਂ ਦੇ ਪ੍ਰਤੀਨਿਧ ਵੀ ਇਨ੍ਹਾਂ ਸੈਸ਼ਨਾਂ ਦਾ ਹਿੱਸਾ ਬਣਨਗੇ, ਤਾਂ ਜੋ ਜ਼ਮੀਨੀ ਪੱਧਰ ਦੀਆਂ ਖੇਡ ਪ੍ਰਤਿਭਾਵਾਂ ਨੂੰ ਸਹੀ ਸਮੇਂ 'ਤੇ ਵਿਗਿਆਨਕ ਮਾਰਗਦਰਸ਼ਨ ਮਿਲ ਸਕੇ।

ਖੇਡ ਵਿਗਿਆਨ, ਪੋਸ਼ਣ ਅਤੇ ਮਾਨਸਿਕ ਮਜ਼ਬੂਤੀ 'ਤੇ ਮਾਹਰਾਂ ਦਾ ਸੈਸ਼ਨ

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਖਿਡਾਰੀਆਂ ਲਈ ਵਿਹਾਰਕ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸੰਤੁਲਿਤ ਆਹਾਰ, ਹਾਈਡ੍ਰੇਸ਼ਨ, ਰਿਕਵਰੀ, ਸਪਲੀਮੈਂਟਸ ਦਾ ਸਹੀ ਉਪਯੋਗ ਅਤੇ ਸੈਂਪਲ ਮੀਲ ਪਲੇਟ ਰਾਹੀਂ ਵਿਹਾਰਕ ਪੋਸ਼ਣ ਪ੍ਰਬੰਧਨ, ਵਾਰਮ-ਅੱਪ, ਸਟਰੈਂਥ, ਮੋਬਿਲਿਟੀ, ਪਾਵਰ ਡਿਵੈਲਪਮੈਂਟ, ਡਾਇਨਾਮਿਕ ਸਟਰੈਚਿੰਗ ਅਤੇ ਵਿਗਿਆਨਕ ਸਿਖਲਾਈ ਤਕਨੀਕਾਂ, ਮੁਕਾਬਲੇ ਦਾ ਦਬਾਅ ਝੱਲਣਾ, ਟੀਚਾ ਨਿਰਧਾਰਨ, ਆਤਮਵਿਸ਼ਵਾਸ ਵਧਾਉਣਾ, ਧਿਆਨ ਕੇਂਦਰਿਤ ਕਰਨਾ ਅਤੇ ਵਿਜ਼ੂਅਲਾਈਜ਼ੇਸ਼ਨ ਦੀਆਂ ਤਕਨੀਕਾਂ ਸ਼ਾਮਲ ਹਨ। ਸੱਟਾਂ ਤੋਂ ਬਚਾਅ, ਮੁੱਢਲੀ ਸਹਾਇਤਾ, ਕੂਲ-ਡਾਊਨ, ਟੇਪਿੰਗ ਅਤੇ ਰਿਹੈਬਿਲੀਟੇਸ਼ਨ ਪ੍ਰਕਿਰਿਆਵਾਂ ਬਾਰੇ ਵੀ ਦੱਸਿਆ ਜਾਵੇਗਾ।

ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਅਤੇ ਸਵੱਛ ਖੇਡ 'ਤੇ ਵਿਸ਼ੇਸ਼ ਜ਼ੋਰ

ਮੰਤਰੀ ਨੇ ਦੱਸਿਆ ਕਿ ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਖਿਡਾਰੀ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਨਹੀਂ ਉਠਾ ਪਾਉਂਦੇ। ਇਸ ਮੁਹਿੰਮ ਰਾਹੀਂ ਖਿਡਾਰੀਆਂ ਨੂੰ ਰਾਜ ਸਰਕਾਰ ਦੀ ਆਊਟਸਟੈਂਡਿੰਗ ਸਪੋਰਟਸ ਪਰਸਨ ਪਾਲਸੀ’, ਕੈਸ਼ ਅਵਾਰਡ ਸਕੀਮ, ਸਕਾਲਰਸ਼ਿਪ ਅਤੇ ਖੇਡ ਰਾਖਵਾਂਕਰਨ ਨੀਤੀਆਂ ਦੀ ਵਿਸਤ੍ਰਿਤ ਜਾਣਕਾਰੀ ਸਿੱਧੇ ਵਿਭਾਗੀ ਅਧਿਕਾਰੀਆਂ ਵੱਲੋਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, 'ਕਲੀਨ ਸਪੋਰਟਸ' ਨੂੰ ਉਤਸ਼ਾਹਿਤ ਕਰਨ ਲਈ ਨਾਡਾ (NADA) ਦੇ ਮਾਹਰ ਐਂਟੀ-ਡੋਪਿੰਗ ਨਿਯਮਾਂ, ਪ੍ਰਤੀਬੰਧਿਤ ਪਦਾਰਥਾਂ ਅਤੇ ਡੋਪ ਟੈਸਟਿੰਗ ਪ੍ਰਕਿਰਿਆ ਦੇ ਪ੍ਰਤੀ ਖਿਡਾਰੀਆਂ ਨੂੰ ਜਾਗਰੂਕ ਕਰਨਗੇ। ਸੈਸ਼ਨ ਨੂੰ ਰੋਚਕ ਬਣਾਉਣ ਲਈ ਇੱਕ ਇੰਟਰਐਕਟਿਵ 'ਸਪੋਰਟਸ ਕਵਿਜ਼' ਵੀ ਆਯੋਜਿਤ ਕੀਤਾ ਜਾਵੇਗਾ, ਤਾਂ ਜੋ ਖਿਡਾਰੀ ਡੋਪਿੰਗ ਨਾਲ ਜੁੜੇ ਨਿਯਮਾਂ ਅਤੇ ਆਪਣੇ ਅਧਿਕਾਰਾਂ ਨੂੰ ਬਿਹਤਰ ਤ तरीके ਨਾਲ ਸਮਝ ਸਕਣ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਪ੍ਰਮਾਣ-ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਜਾਣਗੇ।

ਚੈਂਪੀਅਨਜ਼ ਸਟੋਰੀਤੋਂ ਪ੍ਰੇਰਣਾ ਅਤੇ ਸਿੱਧੀ ਗੱਲਬਾਤ ਦਾ ਮੌਕਾ

ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਚੈਂਪੀਅਨਜ਼ ਸਟੋਰੀਸੈਸ਼ਨ ਰਹੇਗਾ, ਜਿੱਥੇ ਅੰਤਰਰਾਸ਼ਟਰੀ ਤਗ਼ਮਾ ਜੇਤੂ ਖਿਡਾਰੀ ਆਪਣੇ ਸੰਘਰਸ਼, ਅਨੁਸ਼ਾਸਨ ਅਤੇ ਸਫਲਤਾ ਦੀ ਯਾਤਰਾ ਸਾਂਝੀ ਕਰਨਗੇ। ਨੌਜਵਾਨ ਖਿਡਾਰੀਆਂ ਨੂੰ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅਤੇ ਦਿੱਗਜ ਅਥਲੀਟਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ, ਜਿੱਥੇ ਉਹ ਆਪਣੇ ਕਰੀਅਰ ਅਤੇ ਸਿਖਲਾਈ ਨਾਲ ਜੁੜੇ ਸਵਾਲ ਪੁੱਛ ਸਕਣਗੇ।

ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦਾ ਹਰ ਖਿਡਾਰੀ ਕੇਵਲ ਤਗ਼ਮਾ ਜਿੱਤਣ ਵਾਲਾ ਅਥਲੀਟ ਹੀ ਨਾ ਬਣੇ, ਸਗੋਂ ਉਹ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਗਰੂਕ ਅਤੇ ਸਸ਼ਕਤ ਵੀ ਬਣੇ। ਸਾਡਾ ਟੀਚਾ ਰਾਜ ਦੀਆਂ ਖੇਡ ਪ੍ਰਤਿਭਾਵਾਂ ਨੂੰ 'ਟੈਲੈਂਟ ਤੋਂ ਐਕਸੀਲੈਂਸ' ਅਤੇ 'ਪੋਟੈਂਸ਼ੀਅਲ ਤੋਂ ਪੋਡੀਅਮ' ਤੱਕ ਪਹੁੰਚਾਉਣਾ ਹੈ। ਇਸ ਮੁਹਿੰਮ ਦੇ ਜ਼ਰੀਏ ਖਿਡਾਰੀਆਂ ਦਾ ਇੱਕ ਡਿਜੀਟਲ ਫੀਡਬੈਕ ਡਾਟਾਬੇਸ ਵੀ ਤਿਆਰ ਕੀਤਾ ਜਾਵੇਗਾ, ਜਿਸ ਨਾਲ ਭਵਿੱਖ ਦੀਆਂ ਖੇਡ ਨੀਤੀਆਂ ਨੂੰ ਹੋਰ ਜ਼ਿਆਦਾ ਖਿਡਾਰੀ-ਕੇਂਦਰਿਤ ਬਣਾਇਆ ਜਾ ਸਕੇ।

ਸਲਸਵਿਹ/2026


 

*****

 


(Release ID: 4411)