CM Press Release
azadi ka amrit mahotsav

ਸਮਰਸਤਾ ਪਛਾਣ ਮਿਟਾਉਣ ਨਹੀਂ, ਸਮਾਨ ਸਨਮਾਨ ਦੇ ਨਾਲ ਸਮਾਜ ਅਤੇ ਰਾਸ਼ਟਰ ਦੀ ਏਕਤਾ ਮਜ਼ਬੂਤ ਕਰਨ ਦਾ ਸੰਸਕਾਰ - ਸ਼੍ਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਰੇਵਾੜੀ ਜ਼ਿਲ੍ਹੇ ਦੇ ਬਾਵਲ ਖੇਤਰ ਵਿੱਚ ਸਮਰਸਤਾ ਸੰਮੇਲਨ ਅਤੇ ਪ੍ਰਤਿਭਾ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਕੀਤਾ ਸੰਬੋਧਿਤ

ਮਹਾਂਪੁਰਖਾਂ ਨੇ ਗਿਆਨ, ਸਮਾਨਤਾ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ, ਪ੍ਰਤਿਭਾਵਾਂ ਨੂੰ ਮੰਚ ਮਿਲਦਾ ਹੈ ਤਾਂ ਉਹ ਆਪਣਾ ਪ੍ਰਭਾਵ ਜ਼ਰੂਰ ਦਿਖਾਉਂਦੀਆਂ ਹਨ

ਹਰਿਆਣਾ ਵਿੱਚ ਵੱਖ-ਵੱਖ ਯੋਜਨਾਵਾਂ ਰਾਹੀਂ ਸਿੱਖਿਆ, ਸਿਹਤ ਅਤੇ ਆਤਮਨਿਰਭਰਤਾ ਨੂੰ ਦਿੱਤਾ ਜਾ ਰਿਹਾ ਹੈ ਪ੍ਤਸਾਹਨ - ਸ਼੍ਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਮੇਘਵਾਲ ਉਥਾਨ ਸਮਿਤੀ ਦੀਆਂ ਸਾਰੀਆਂ ਮੰਗਾਂ 'ਤੇ ਸਕਾਰਾਤਮਕ ਕਾਰਵਾਈ ਦਾ ਦਿੱਤਾ ਭਰੋਸਾ, 31 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ

Posted On: 23 Aug 2026 5:14PM

ਚੰਡੀਗੜ੍ਹ, 23 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰਸਤਾ ਕੋਈ ਇੱਕ ਦਿਨ ਦਾ ਆਯੋਜਨ ਨਹੀਂ, ਸਗੋਂ ਜੀਵਨ ਜਿਊਣ ਦਾ ਸੰਸਕਾਰ ਹੈ। ਸਮਰਸਤਾ ਦਾ ਅਸਲ ਅਰਥ ਆਪਣੀ ਪਛਾਣ ਨੂੰ ਮਿਟਾਉਣਾ ਨਹੀਂ, ਸਗੋਂ ਹਰ ਪਛਾਣ ਦਾ ਸਮਾਨ ਸਨਮਾਨ ਕਰਦੇ ਹੋਏ ਸਮਾਜ ਅਤੇ ਰਾਸ਼ਟਰ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਸਮਰਸਤਾ, ਆਪਸੀ ਸਦਭਾਵਨਾ ਅਤੇ ਸਮਾਜਿਕ ਇੱਕਜੁਟਤਾ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸਦੇ ਮੂਲ ਮੰਤਰ ਤੋਂ ਪ੍ਰੇਰਣਾ ਲੈ ਕੇ ਹਰਿਆਣਾ ਸਰਕਾਰ ਅੰਤੋਦਯ ਦੇ ਟੀਚੇ ਨਾਲ ਲਗਾਤਾਰ ਅੱਗੇ ਵਧ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਸੰਕਲਪ ਹੈ ਕਿ ਵਿਕਾਸ ਦੀਆਂ ਯੋਜਨਾਵਾਂ ਅਤੇ ਉਨ੍ਹਾਂ ਦੇ ਲਾਭਾਂ ਦੀ ਪਹੁੰਚ ਸਭ ਤੋਂ ਪਹਿਲਾਂ ਉਸ ਵਿਅਕਤੀ ਤੱਕ ਯਕੀਨੀ ਬਣਾਈ ਜਾਵੇ, ਜੋ ਸਮਾਜ ਦੀ ਕਤਾਰ ਵਿੱਚ ਸਭ ਤੋਂ ਪਿੱਛੇ ਖੜ੍ਹਾ ਹੈ।

ਮੁੱਖ ਮੰਤਰੀ ਐਤਵਾਰ ਨੂੰ ਰੇਵਾੜੀ ਜ਼ਿਲ੍ਹੇ ਦੇ ਬਾਵਲ ਹਲਕੇ ਵਿੱਚ ਮੇਘਵਾਲ ਉਥਾਨ ਸਮਿਤੀ ਦੇ ਤਹਿਤ ਆਯੋਜਿਤ ਸਮੂਹ ਅਨੁਸੂਚਿਤ ਜਾਤੀ ਦੇ ਸਮਰਸਤਾ ਸੰਮੇਲਨ ਅਤੇ ਪ੍ਰਤਿਭਾ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 411 ਨੌਜਵਾਨ ਪ੍ਰਤਿਭਾਵਾਂ ਨੂੰ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਨ ਕੁਮਾਰ, ਰੇਵਾੜੀ ਦੇ ਵਿਧਾਇਕ ਲਕਸ਼ਮਣ ਯਾਦਵ, ਕੋਸਲੀ ਦੇ ਵਿਧਾਇਕ ਅਨਿਲ ਯਾਦਵ, ਸਾਬਕਾ ਮੰਤਰੀ ਡਾ. ਬਨਵਾਰੀ ਲਾਲ ਸਮੇਤ ਆਯੋਜਨ ਸਮਿਤੀ ਦੇ ਮੈਂਬਰ ਵੀ ਮੌਜੂਦ ਸਨ।

ਮਹਾਂਪੁਰਖਾਂ ਨੇ ਗਿਆਨ, ਸਮਾਨਤਾ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ  - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਕਿਸੇ ਵੀ ਤਰ੍ਹਾ ਦੇ ਭੇਦਭਾਵ, ਡਰ ਅਤੇ ਅਨਿਆਂ ਲਈ ਕੋਈ ਥਾਂ ਨਾ ਹੋਵੇ। ਮਹਾਤਮਾ ਜੋਤੀਬਾ ਫੂਲੇ ਅਤੇ ਮਾਤਾ ਸਾਵਿਤਰੀਬਾਈ ਫੂਲੇ ਨੇ ਸਮਾਜਿਕ ਰੂੜ੍ਹੀਆਂ ਨੂੰ ਚੁਣੌਤੀ ਦਿੰਦੇ ਹੋਏ ਸਿੱਖਿਆ ਦੇ ਦਰਵਾਜ਼ੇ ਸਾਰਿਆਂ ਲਈ ਖੋਲ੍ਹੇ ਅਤੇ ਵਿਸ਼ੇਸ਼ ਤੌਰ 'ਤੇ ਔਰਤਾਂ ਦੀ ਸਿੱਖਿਆ ਲਈ ਇਤਿਹਾਸਕ ਸੰਘਰਸ਼ ਕੀਤਾ। ਇਸੇ ਕੜੀ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਿਆ ਨੂੰ ਸਮਾਜਿਕ ਬਦਲਾਅ ਦਾ ਸਭ ਤੋਂ ਸ਼ਕਤੀਸ਼ਾਲੀ ਸਰੋਤ ਮੰਨਿਆ ਅਤੇ ਵਾਂਝੇ ਵਰਗਾਂ ਦੇ ਹੱਕਾਂ ਅਤੇ ਸਮਾਨ ਮੌਕਿਆਂ ਲਈ ਸੰਘਰਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਮਹਾਂਪੁਰਖਾਂ ਦੀ ਰਾਹ ਭਾਵੇਂ ਵੱਖ-ਵੱਖ ਰਹੀ ਹੋਵੇ, ਪਰ ਉਨ੍ਹਾਂ ਦੀ ਮੰਜ਼ਿਲ ਇੱਕ ਸੀਗਿਆਨ, ਸਨਮਾਨ, ਸਮਾਨਤਾ ਅਤੇ ਹਰ ਵਿਅਕਤੀ ਨੂੰ ਅੱਗੇ ਵਧਣ ਦੇ ਸਮਾਨ ਮੌਕੇ ਉਪਲਬਧ ਕਰਵਾਉਣਾ।

ਮੁੱਖ ਮੰਤਰੀ ਨੇ ਕਿਹਾ, ਪ੍ਰਤਿਭਾਵਾਂ ਨੂੰ ਮੰਚ ਮਿਲਦਾ ਹੈ ਤਾਂ ਉਹ ਆਪਣਾ ਪ੍ਰਭਾਵ ਜ਼ਰੂਰ ਦਿਖਾਉਂਦੀਆਂ ਹਨ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਆਰਥਿਕ ਘਾਟਾ ਕਿਸੇ ਬੱਚੇ ਦੇ ਸੁਪਨਿਆਂ ਵਿੱਚ ਰੁਕਾਵਟ ਨਾ ਬਣੇ। ਇਸੇ ਉਦੇਸ਼ ਤਹਿਤ 2.50 ਲੱਖ ਰੁਪਏ ਤੱਕ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ, ਡਾ. ਅੰਬੇਡਕਰ ਮੇਧਾਵੀ ਸਕਾਲਰਸ਼ਿਪ ਯੋਜਨਾ ਤਹਿਤ 8 ਤੋਂ 12 ਹਜ਼ਾਰ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਅਤੇ ਪੋਸਟ ਮੈਟ੍ਰਿਕ ਵਿਦਿਆਰਥੀਆਂ ਨੂੰ 2,500 ਤੋਂ 13,500 ਰੁਪਏ ਤੱਕ ਦਾ ਵਿਦਿਅਕ ਭੱਤਾ ਅਤੇ ਲਾਜ਼ਮੀ ਫ਼ੀਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਨੌਵੀਂ-ਦਸਵੀਂ ਦੇ ਵਿਦਿਆਰਥੀਆਂ ਨੂੰ 3,500 ਰੁਪਏ ਅਤੇ ਹੋਸਟਲ ਵਿੱਚ ਰਹਿਣ ਵਾਲਿਆਂ ਨੂੰ 7 ਹਜ਼ਾਰ ਰੁਪਏ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। 9,090 ਵਿਦਿਆਰਥੀਆਂ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਸਾਈਕਲ ਅਤੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ 4.02 ਲੱਖ ਵਿਦਿਆਰਥੀਆਂ ਨੂੰ 44.18 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਬੁਨਿਆਦ ਤਹਿਤ ਲਗਭਗ 400 ਬੱਚਿਆਂ ਨੂੰ ਡਿਜੀਟਲ ਕੋਚਿੰਗ ਦਿੱਤੀ ਗਈ, ਜਿਨ੍ਹਾਂ ਵਿੱਚੋਂ 272 ਬੱਚਿਆਂ ਦੀ ਚੋਣ ਆਈ.ਆਈ.ਟੀ. ਵਰਗੇ ਸੰਸਥਾਨਾਂ ਅਤੇ 61 ਬੱਚਿਆਂ ਦੀ ਨੀਟ ਵਿੱਚ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਤਿਭਾਵਾਂ ਨੂੰ ਮੰਚ ਮਿਲਦਾ ਹੈ ਤਾਂ ਉਹ ਆਪਣਾ ਪ੍ਰਭਾਵ ਜ਼ਰੂਰ ਦਿਖਾਉਂਦੀਆਂ ਹਨ।

ਹਰਿਆਣਾ ਵਿੱਚ ਵੱਖ-ਵੱਖ ਯੋਜਨਾਵਾਂ ਰਾਹੀਂ ਸਿੱਖਿਆ, ਸਿਹਤ ਅਤੇ ਆਤਮਨਿਰਭਰਤਾ ਨੂੰ ਦਿੱਤਾ ਜਾ ਰਿਹਾ ਹੈ ਪ੍ਰੋਤਸਾਹਨ - ਸ਼੍ਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਲੋੜਵੰਦ ਵਰਗਾਂ ਨੂੰ ਸਿਰਫ਼ ਆਰਥਿਕ ਸਹਾਇਤਾ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਸਨਮਾਨ ਦੇ ਨਾਲ ਆਤਮਨਿਰਭਰ ਬਣਾਉਣਾ ਹੈ। ਸੂਬੇ ਵਿੱਚ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਅਨੁਸੂਚਿਤ ਜਾਤੀ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 'ਤੇ 71 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪਿਛਲੇ 11 ਸਾਲਾਂ ਵਿੱਚ ਇਸ ਤਹਿਤ 1,200 ਕਰੋੜ ਰੁਪਏ ਵੰਡੇ ਗਏ ਹਨ। ਉੱਥੇ ਹੀ, ਪਿਛਲੇ 18 ਮਹੀਨਿਆਂ ਵਿੱਚ ਲਾਡੋ ਲੱਛਮੀ ਯੋਜਨਾ ਤਹਿਤ 10 ਲੱਖ ਭੈਣਾਂ ਦੇ ਖਾਤਿਆਂ ਵਿੱਚ 2,042 ਕਰੋੜ ਰੁਪਏ ਪਹੁੰਚਾਏ ਗਏ ਹਨ। ਯੋਜਨਾ ਦੇ ਵਿਸਤਾਰ ਲਈ ਸਤੰਬਰ ਮਹੀਨੇ ਵਿੱਚ ਰਜਿਸਟ੍ਰੇਸ਼ਨ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਵਿੱਚ 1.80 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਭੈਣਾਂ ਅਰਜ਼ੀ ਦੇ ਸਕਣਗੀਆਂ। ਗ਼ਰੀਬ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਉਣ ਦੀ ਯੋਜਨਾ ਤਹਿਤ ਵੀ ਹੁਣ ਤੱਕ 300 ਕਰੋੜ ਰੁਪਏ ਦੀ ਰਕਮ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ।

ਮੁੱਖ ਮੰਤਰੀ ਨੇ ਮੇਘਵਾਲ ਉਥਾਨ ਸਮਿਤੀ ਦੀਆਂ ਸਾਰੀਆਂ ਮੰਗਾਂ 'ਤੇ ਸਕਾਰਾਤਮਕ ਕਾਰਵਾਈ ਦਾ ਦਿੱਤਾ ਭਰੋਸਾ, 31 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮੇਘਵਾਲ ਉਥਾਨ ਸਮਿਤੀ ਵੱਲੋਂ ਰੱਖੀਆਂ ਗਈਆਂ ਸਾਰੀਆਂ 10 ਮੰਗਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਲੋੜੀਂਦੀ ਮਨਜ਼ੂਰੀ ਲਈ ਸਬੰਧਤ ਵਿਭਾਗਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਰੇਵਾੜੀ ਅਤੇ ਬਾਵਲ ਵਿੱਚ ਧਰਮਸ਼ਾਲਾ ਬਣਾਉਣ ਦੀ ਮੰਗ 'ਤੇ ਕਿਹਾ ਕਿ ਸਮਿਤੀ ਥਾਂ ਪਛਾਣ ਲਵੇ, ਸਰਕਾਰ ਵੱਲੋਂ ਨਿਯਮਾਂ ਅਨੁਸਾਰ ਜ਼ਮੀਨ ਉਪਲਬਧ ਕਰਵਾਉਣ ਦੀ ਪ੍ਰਕਿਰਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰ ਪੰਚਾਇਤ ਵਿੱਚ ਲਾਇਬ੍ਰੇਰੀ ਸਥਾਪਿਤ ਕਰਨਾ ਸਰਕਾਰ ਦਾ ਟੀਚਾ ਹੈ ਅਤੇ ਸੂਬੇ ਵਿੱਚ ਹੁਣ ਤੱਕ ਲਗਭਗ 1,000 ਲਾਇਬ੍ਰੇਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਲਦੀ ਹੀ ਸਾਰੇ ਪਿੰਡਾਂ ਤੱਕ ਇਸ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਇਸ ਮੌਕੇ ਮੇਘਵਾਲ ਉਥਾਨ ਸਮਿਤੀ ਨੂੰ 31 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।

ਅਹੀਰਵਾਲ ਵਿੱਚ ਵਿਕਾਸ ਦੀ ਤਸਵੀਰ ਬਦਲੀ, ਹਰ ਵਰਗ ਤੱਕ ਪਹੁੰਚਿਆ ਵਿਕਾਸ - ਰਾਓ ਨਰਬੀਰ ਸਿੰਘ

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਲ 2014 ਤੋਂ ਬਾਅਦ ਅਹੀਰਵਾਲ ਖੇਤਰ ਵਿੱਚ ਵਿਕਾਸ ਦੀ ਤਸਵੀਰ ਵਿੱਚ ਵੱਡਾ ਬਦਲਾਅ ਆਇਆ ਹੈ। ਪਹਿਲਾਂ ਵਿਕਾਸ ਅਤੇ ਰੁਜ਼ਗਾਰ ਕੁਝ ਖੇਤਰਾਂ ਤੱਕ ਸੀਮਤ ਰਹਿਣ ਦੀਆਂ ਸ਼ਿਕਾਇਤਾਂ ਸਨ, ਪਰ ਭਾਜਪਾ ਸਰਕਾਰ ਨੇ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸਦੀ ਭਾਵਨਾ ਨਾਲ ਪੂਰੇ ਸੂਬੇ ਵਿੱਚ ਸਮਾਨ ਵਿਕਾਸ ਨੂੰ ਗਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਹੀਰਵਾਲ ਖੇਤਰ ਵਿੱਚ ਸੜਕ, ਰੁਜ਼ਗਾਰ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਵਿਆਪਕ ਬਦਲਾਅ ਦਿਖਾਈ ਦੇ ਰਿਹਾ ਹੈ।

ਰਾਓ ਨੇ ਕਿਹਾ, ਮੁੱਖ ਮੰਤਰੀ ਦਾ ਸਹਿਜ ਅਤੇ ਮਿਲਣਸਾਰ ਸੁਭਾਅ ਉਨ੍ਹਾਂ ਨੂੰ ਬਣਾਉਂਦਾ ਹੈ ਹਰਮਨਪਿਆਰਾ

ਰਾਓ ਨਰਬੀਰ ਸਿੰਘ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੇ ਸਹਿਜ, ਸਰਲ ਅਤੇ ਮਿਲਣਸਾਰ ਸੁਭਾਅ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਰੁਝੇਵਿਆਂ ਵਾਲੇ ਪ੍ਰੋਗਰਾਮਾਂ ਦੇ ਬਾਵਜੂਦ ਆਮ ਲੋਕਾਂ ਵਿੱਚ ਪਹੁੰਚਣ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ ਅਤੇ ਉਹ ਹਰ ਵਿਅਕਤੀ ਨਾਲ ਸਹਿਜਤਾ ਨਾਲ ਮਿਲ ਕੇ ਉਸਦੀ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਰ ਰਾਤ ਤੱਕ ਵੀ ਲੋਕ ਮੁੱਖ ਮੰਤਰੀ ਨੂੰ ਮਿਲਣ ਪਹੁੰਚਦੇ ਹਨ ਤਾਂ ਉਹ ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਹੱਲ ਦਾ ਯਤਨ ਕਰਦੇ ਹਨ।

ਬਾਬਾ ਸਾਹਿਬ ਦੇ ਵਿਚਾਰਾਂ ਨੂੰ ਆਤਮਸਾਤ ਕਰਕੇ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਹਰਿਆਣਾ ਸਰਕਾਰ - ਬਾਵਲ ਵਿਧਾਇਕ ਡਾ. ਕ੍ਰਿਸ਼ਨ ਕੁਮਾਰ

ਆਯੋਜਨ ਨੂੰ ਸੰਬੋਧਿਤ ਕਰਦਿਆਂ ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਿਆ, ਸੰਗਠਨ ਅਤੇ ਆਤਮ-ਸਨਮਾਨ ਨੂੰ ਸਮਾਜ ਦੀ ਤਰੱਕੀ ਦਾ ਆਧਾਰ ਦੱਸਦੇ ਹੋਏ ਸੰਵਿਧਾਨ ਰਾਹੀਂ ਦੇਸ਼ ਨੂੰ ਸਮਾਨਤਾ, ਆਜ਼ਾਦੀ, ਨਿਆਂ ਅਤੇ ਭਾਈਚਾਰੇ ਦੇ ਮਹਾਨ ਆਦਰਸ਼ ਦਿੱਤੇ। ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਨੇ ਵੀ ਸਮਾਜ ਨੂੰ ਉੱਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਭਾਈਚਾਰੇ ਅਤੇ ਸਮਰਸਤਾ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਦਯ ਦੇ ਵਿਚਾਰ ਅਤੇ ਬਾਬਾ ਸਾਹਿਬ ਦੇ ਸਮਾਨਤਾ ਦੇ ਸਿਧਾਂਤ ਦਾ ਟੀਚਾ ਸਮਾਜ ਦੇ ਆਖਰੀ ਵਿਅਕਤੀ ਦਾ ਉਥਾਨ ਅਤੇ ਸਾਰਿਆਂ ਲਈ ਸਮਾਨ ਮੌਕੇ ਯਕੀਨੀ ਬਣਾਉਣਾ ਸੀ। ਇਨ੍ਹਾਂ ਮਹਾਨ ਵਿਚਾਰਾਂ ਅਤੇ ਆਦਰਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਮਰਸ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸਦੀ ਭਾਵਨਾ ਨਾਲ ਬਿਨ੍ਹਾਂ ਕਿਸੇ ਭੇਦਭਾਵ ਦੇ ਸੂਬੇ ਦੇ ਸਾਰੇ ਖੇਤਰਾਂ ਅਤੇ ਵਰਗਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 411 ਨੌਜਵਾਨ ਪ੍ਰਤਿਭਾਵਾਂ ਨੂੰ ਕੀਤਾ ਸਨਮਾਨਿਤ, ਪ੍ਰਾਪਤੀਆਂ ਲਈ ਵਧਾਇਆ ਹੌਸਲਾ

ਖ ਮੰਤਰੀ ਨੇ ਅਨੁਸੂਚਿਤ ਅਤੇ ਸਮਾਜਿਕ ਸਮਰਸਤਾ ਪ੍ਰਤਿਭਾ ਸਨਮਾਨ ਸਮਾਰੋਹ ਵਿੱਚ ਮੇਘਵਾਲ ਸਮਾਜ ਦੀਆਂ 411 ਨੌਜਵਾਨ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਸਿੱਖਿਆ, ਮੈਡੀਕਲ, ਇੰਜੀਨੀਅਰਿੰਗ, ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਸਮਾਜ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕੁਝ ਪ੍ਰਤਿਭਾਵਾਂ ਨੂੰ ਮੰਚ 'ਤੇ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਅਤੇ ਹੋਰ ਪਤਵੰਤੇ ਮਹਿਮਾਨਾਂ ਦੇ ਪਹੁੰਚਣ 'ਤੇ ਮੇਘਵਾਲ ਉਥਾਨ ਸਮਿਤੀ ਦੇ ਪ੍ਰਧਾਨ ਵੇਦ ਪ੍ਰਕਾਸ਼ ਅਤੇ ਭੂਪੇਂਦਰ ਮੇਘਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਰਹੇ ਮੌਜੂਦ

ਇਸ ਮੌਕੇ ਸਾਬਕਾ ਮੰਤਰੀ ਡਾ. ਬਨਵਾਰੀ ਲਾਲ, ਸਾਬਕਾ ਮੰਤਰੀ ਚੌਧਰੀ ਜਸਵੰਤ ਸਿੰਘ, ਸਫ਼ਾਈ ਆਯੋਗ ਚੇਅਰਮੈਨ ਕ੍ਰਿਸ਼ਨ ਕੁਮਾਰ ਸਮੇਤ ਪਤਵੰਤੇ ਵਿਅਕਤੀ ਮੌਜੂਦ ਸਨ।

ਸਲਸਵਿਹ/2026

 

*****

 


(Release ID: 4412)