CM Press Release
azadi ka amrit mahotsav

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮੁੰਬਈ ਦੌਰਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਕੀਤੀ ਮੁਲਾਕਾਤ

Posted On: 24 Aug 2026 4:16PM

ਚੰਡੀਗੜ੍ਹ, 24 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਮੁੰਬਈ ਦੌਰੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਵਿਚਕਾਰ ਕਈ ਅਹਿਮ ਅਤੇ ਸਮਸਾਮਇਕ ਮੁੱਦਿਆਂ 'ਤੇ ਸਾਰਥਕ ਗੱਲਬਾਤ ਹੋਈ।

ਮੀਟਿੰਗ ਵਿੱਚ ਕਾਲਾ ਅੰਬ ਵਿਖੇ ਤੀਜੇ ਪਾਣੀਪਤ ਯੁੱਧ ਦੇ ਸ਼ੌਰਜ ਸਮਾਰਕ ਦੇ ਨਿਰਮਾਣ ਨੂੰ ਲੈ ਕੇ ਵੀ ਵਿਸਥਾਰ ਨਾਲ ਚਰਚਾ ਹੋਈ। ਲਗਭਗ 16 ਏਕੜ ਖੇਤਰ ਵਿੱਚ ਬਣਨ ਵਾਲੇ ਇਸ ਸ਼ੌਰਜ ਸਮਾਰਕ ਨੂੰ ਲੈ ਕੇ ਹਰਿਆਣਾ ਅਤੇ ਮਹਾਰਾਸ਼ਟਰ ਸਰਕਾਰ ਸਰਗਰਮ ਭਾਈਵਾਲੀ ਨਾਲ ਕੰਮ ਕਰ ਰਹੀਆਂ ਹਨ।

ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਇਤਿਹਾਸਕ ਵਿਰਸੇ ਨੂੰ ਸੁਰੱਖਿਅਤ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਹਾਦਰੀ ਅਤੇ ਸ਼ੌਰਜ ਦੀ ਗਾਥਾ ਪਹੁੰਚਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।

ਸਲਸਵਿਹ/2026

 

 

*****

 


(Release ID: 4428)