Sports
azadi ka amrit mahotsav

ਹਰਿਆਣਾ ਖੇਡ ਵਿਭਾਗ ਦੀ ਅਨੋਖੀ ਪਹਿਲ : ਜੀਂਦ ਤੋਂ ਹੋਈ ਪ੍ਰਦੇਸ਼ ਵਿਆਪੀ 'ਖੇਡ ‘ਤੇ ਚਰਚਾ' ਮੁਹਿੰਮ ਦੀ ਸ਼ਾਨਦਾਰ ਅਤੇ ਸਫ਼ਲ ਸ਼ੁਰੂਆਤ

Posted On: 24 Aug 2026 6:31PM

ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕੀਤਾ ਸਿੱਧਾ ਸੰਵਾਦ; ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਵਿੱਚ ਆਯੋਜਿਤ ਪਹਿਲੇ ਪ੍ਰੋਗਰਾਮ ਵਿੱਚ ਮਾਹਰਾਂ ਨੇ ਖਿਡਾਰੀਆਂ ਨੂੰ ਸਪੋਰਟਸ ਇੰਜਰੀ, ਤਕਨੀਕ ਅਤੇ ਹਾਈ-ਪਰਫਾਰਮੈਂਸ ਦੇ ਟਿਪਸ ਦਿੱਤੇ

ਚੰਡੀਗੜ੍ਹ, 24 ਅਗਸਤ-

ਹਰਿਆਣਾ ਦੇ ਖਿਡਾਰੀਆਂ ਨੂੰ ਆਧੁਨਿਕ ਖੇਡ ਤਕਨੀਕਾਂ, ਸਪੋਰਟਸ ਇੰਜਰੀ ਮੈਨੇਜਮੈਂਟ, ਉੱਚ ਪ੍ਰਦਰਸ਼ਨ ਅਤੇ ਖੇਡ ਜਗਤ ਦੀਆਂ ਵਿਵਹਾਰਕ ਚੁਣੌਤੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਇੱਕ ਨਵੀਂ ਅਤੇ ਦੂਰਦਰਸ਼ੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਸੋਮਵਾਰ ਨੂੰ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਵਿਹੜੇ ਵਿੱਚ ਰਾਜ ਪੱਧਰੀ 'ਖੇਲ ਪੇ ਚਰਚਾ' ਪ੍ਰੋਗਰਾਮ ਦੇ ਪਹਿਲੇ ਸੰਸਕਰਣ ਦਾ ਸਫ਼ਲ ਅਤੇ ਸ਼ਾਨਦਾਰ ਆਯੋਜਨ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ੍ਰੀ ਗੌਰਵ ਗੌਤਮ ਨੇ ਨੌਜਵਾਨ ਖਿਡਾਰੀਆਂ ਨਾਲ ਸਿੱਧਾ ਸੰਵਾਦ ਸਥਾਪਿਤ ਕੀਤਾ ਅਤੇ ਉਨ੍ਹਾਂ ਦੇ ਸਵਾਲਾਂ ਦੇ ਸਟੀਕ ਜਵਾਬ ਵੀ ਦਿੱਤੇ। ਮੰਤਰੀ ਨੇ ਖਿਡਾਰੀਆਂ ਦੇ ਤਜ਼ਰਬਿਆਂ, ਜ਼ਮੀਨੀ ਚੁਣੌਤੀਆਂ ਅਤੇ ਉਮੀਦਾਂ ਨੂੰ ਕਰੀਬ ਤੋਂ ਜਾਣਿਆ।

ਹਰ ਜ਼ਿਲ੍ਹੇ ਤੱਕ ਪਹੁੰਚੇਗੀ ਮੁਹਿੰਮ

ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕੁਸ਼ਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਪਹਿਲ ਕਿਸੇ ਇੱਕ ਸ਼ਹਿਰ ਤੱਕ ਸੀਮਤ ਨਹੀਂ ਰਹੇਗੀ। 'ਖੇ ਪੇ ਚਰਚਾ' ਪ੍ਰੋਗਰਾਮ ਨੂੰ ਪੜਾਅਵਾਰ ਤਰੀਕੇ ਨਾਲ ਪ੍ਰਦੇਸ਼ ਦੇ ਹਰ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਜਾਵੇਗਾ ਤਾਂ ਜੋ ਸਰਕਾਰ, ਖੇਡ ਮਾਹਰਾਂ ਅਤੇ ਮੈਦਾਨ ਵਿੱਚ ਪਸੀਨਾ ਵਹਾਉਣ ਵਾਲੇ ਖਿਡਾਰੀਆਂ ਵਿਚਕਾਰ ਸਿੱਧਾ ਅਤੇ ਪਾਰਦਰਸ਼ੀ ਰਿਸ਼ਤਾ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਖੇਲ ਪੇ ਚਰਚਾਸਿਰਫ਼ ਰਸਮੀ ਮੰਚ ਨਹੀਂ, ਸਗੋਂ ਗਿਆਨ, ਵਿਗਿਆਨ ਅਤੇ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਦਾ ਮਜ਼ਬੂਤ ਮਾਧਿਅਮ ਹੈ। ਅਜਿਹੇ ਆਯੋਜਨਾਂ ਨਾਲ ਖਿਡਾਰੀਆਂ ਨੂੰ ਨਾ ਸਿਰਫ਼ ਤਕਨੀਕੀ ਮਾਰਗਦਰਸ਼ਨ ਮਿਲੇਗਾ, ਸਗੋਂ ਉਨ੍ਹਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਵੀ ਸਹੀ ਦਿਸ਼ਾ ਪ੍ਰਾਪਤ ਹੋਵੇਗੀ।

ਤਜ਼ਰਬੇਕਾਰ ਮਾਹਰਾਂ ਨੇ ਦਿੱਤੇ ਸਫ਼ਲਤਾ ਅਤੇ ਸੁਰੱਖਿਆ ਦੇ ਮੰਤਰ

ਪ੍ਰੋਗਰਾਮ ਦੇ ਵੱਖ-ਵੱਖ ਸੈਸ਼ਨਾਂ ਵਿੱਚ ਖੇਡ ਜਗਤ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਅਤੇ ਮਾਹਰਾਂ ਨੇ ਖਿਡਾਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ।

ਬਾਕਸਿੰਗ ਵਿਕਾਸ ਅਤੇ ਤਕਨੀਕ: ਲਗਭਗ 40 ਸਾਲਾਂ ਦਾ ਵਿਸਤਾਰਤ ਤਜ਼ਰਬਾ ਰੱਖਣ ਵਾਲੇ ਏਲੀਟ ਬਾਕਸਿੰਗ ਕੋਚ ਸ੍ਰੀ ਟੀ.ਐੱਲ. ਗੁਪਤਾ ਨੇ 'Novices to Youth Boxing – Its Development in Haryana' ਵਿਸ਼ੇ 'ਤੇ ਆਪਣਾ ਸੈਸ਼ਨ ਪੇਸ਼ ਕੀਤਾ। ਉਨ੍ਹਾਂ ਨੇ ਨਵੇਂ ਮੁੱਕੇਬਾਜ਼ਾਂ ਨੂੰ ਸ਼ੁਰੂਆਤੀ ਪੱਧਰ ਤੋਂ ਲੈ ਕੇ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰਦਰਸ਼ਨ ਤੱਕ ਪਹੁੰਚਣ ਦੀ ਸਟੀਕ ਪ੍ਰਕਿਰਿਆ ਅਤੇ ਵਿਗਿਆਨਕ ਤਕਨੀਕਾਂ ਤੋਂ ਜਾਣੂ ਕਰਵਾਇਆ।

ਸਪੋਰਟਸ ਇੰਜਰੀ ਮੈਨੇਜਮੈਂਟ: ਪੀ.ਜੀ.ਆਈ.ਐੱਮ.ਐੱਸ. ਰੋਹਤਕ ਦੇ ਸਪੋਰਟਸ ਇੰਜਰੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਰੋਹਿਲਾ ਨੇ ਖਿਡਾਰੀਆਂ ਨੂੰ ਖੇਡ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਾਅ, ਤੁਰੰਤ ਮੁੱਢਲੀ ਸਹਾਇਤਾ ਅਤੇ ਵਿਗਿਆਨਕ ਤਰੀਕਿਆਂ ਰਾਹੀਂ ਮੈਦਾਨ ਵਿੱਚ ਸੁਰੱਖਿਅਤ ਵਾਪਸੀ ਦੇ ਗੁਰ ਸਿਖਾਏ।

ਉੱਚ ਪ੍ਰਦਰਸ਼ਨ (High Performance): ਭਾਰਤੀ ਖੇਡ ਅਥਾਰਟੀ (SAI) ਦੀ ਹਾਈ-ਪਰਫਾਰਮੈਂਸ ਮੈਨੇਜਰ ਸੁਸ਼੍ਰੀ ਪੂਨਮ ਬੇਨੀਵਾਲ ਨੇ ਏਲੀਟ ਪੱਧਰ 'ਤੇ ਦਬਾਅ ਨੂੰ ਕੰਟਰੋਲ ਕਰਨ ਅਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਬਣਾਏ ਰੱਖਣ ਦੇ ਮੂਲ ਮੰਤਰ ਸਾਂਝੇ ਕੀਤੇ।

ਪੈਰਾ-ਓਲੰਪੀਅਨ ਰਾਮਪਾਲ ਚਾਹਲ ਦੀ ਕਹਾਣੀ ਨੇ ਭਰਿਆ ਨਵਾਂ ਜੋਸ਼

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੈਰਾ-ਓਲੰਪੀਅਨ ਖਿਡਾਰੀ ਸ੍ਰੀ ਰਾਮਪਾਲ ਚਾਹਲ ਦੀ ਪ੍ਰੇਰਣਾਦਾਇਕ ਜੀਵਨ ਯਾਤਰਾ ਰਹੀ। ਉਨ੍ਹਾਂ ਨੇ ਆਪਣੇ ਜੀਵਨ ਦੇ ਔਖੇ ਸੰਘਰਸ਼ਾਂ, ਚੁਣੌਤੀਆਂ ਅਤੇ ਖੇਡ ਪ੍ਰਤੀ ਅਟੁੱਟ ਸਮਰਪਣ ਦੀ ਗਾਥਾ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਆਡੀਟੋਰੀਅਮ ਵਿੱਚ ਮੌਜੂਦ ਨੌਜਵਾਨ ਖਿਡਾਰੀਆਂ ਵਿੱਚ ਨਵਾਂ ਉਤਸ਼ਾਹ ਅਤੇ ਪੱਕਾ ਇਰਾਦਾ ਭਰ ਗਿਆ। ਇਸ ਤੋਂ ਇਲਾਵਾ, ਸੱਭਿਆਚਾਰਕ ਸੈਸ਼ਨ ਵਿੱਚ ਗਾਇਕ ਵਿਸ਼ਵਜੀਤ ਚੌਧਰੀ ਨੇ ਆਪਣੀਆਂ ਸੁਰਰੀਲੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹ ਦਿੱਤਾ ਅਤੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ।

ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਰਾਜ ਸਰਕਾਰ

ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਪ੍ਰਤਿਭਾਸ਼ਾਲੀ ਖਿਡਾਰੀ ਆਪਣੀ ਮਿਹਨਤ ਦੇ ਦਮ 'ਤੇ ਗਲੋਬਲ ਮੰਚ 'ਤੇ ਤਿਰੰਗਾ ਲਹਿਰਾ ਰਹੇ ਹਨ। ਮੌਜੂਦਾ ਪ੍ਰਦੇਸ਼ ਸਰਕਾਰ ਦਾ ਸਪੱਸ਼ਟ ਸੰਕਲਪ ਹੈ ਕਿ ਰਾਜ ਦੀ ਹਰ ਇੱਕ ਖੇਡ ਪ੍ਰਤਿਭਾ ਨੂੰ ਵਿਸ਼ਵ ਪੱਧਰੀ ਸਿਖਲਾਈ, ਆਧੁਨਿਕ ਬੁਨਿਆਦੀ ਢਾਂਚਾ ਅਤੇ ਮਾਹਰ ਮਾਰਗਦਰਸ਼ਨ ਉਪਲਬਧ ਕਰਵਾਇਆ ਜਾਵੇ ਤਾਂ ਜੋ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਸਮਰੱਥਾ ਦਾ ਸੌ ਫ਼ੀਸਦੀ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਰੋਸ਼ਨ ਕਰ ਸਕਣ।

ਸਮਾਰੋਹ ਦੇ ਸਮਾਪਤੀ 'ਤੇ ਖੇਡ ਮੰਤਰੀ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਸੱਦੇ ਗਏ ਮਾਹਰਾਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਖੇਡਾਂ ਦੇ ਕੋਚ, ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਖਿਡਾਰੀ ਮੌਜੂਦ ਸਨ।

ਸਲਸਵਿਹ/2026

 

*****

 


(Release ID: 4467)