ਚੰਡੀਗੜ੍ਹ, 27 ਅਗਸਤ - ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ (ਐਚ ਕੇ ਆਰ ਐਨ) ਰਾਹੀਂ ਲਗਾਏ ਗਏ ਠੇਕਾ ਕਰਮਚਾਰੀਆਂ ਦੀ ਠੇਕਾ ਮਿਆਦ ਨੂੰ ਦੋ ਮਹੀਨੇ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਐੱਚ.ਕੇ.ਆਰ.ਐੱਨ. ਰਾਹੀਂ ਸਾਰੇ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਤਾਇਨਾਤ ਕਰਮਚਾਰੀਆਂ ਦੀ ਸੇਵਾ ਮਿਆਦ 31 ਅਕਤੂਬਰ, 2026 ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਮੌਜੂਦਾ ਸੇਵਾ ਮਿਆਦ 31 ਅਗਸਤ, 2026 ਨੂੰ ਖ਼ਤਮ ਹੋ ਰਹੀ ਸੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਆਦਿ ਵਿੱਚ ਐੱਚ.ਕੇ.ਆਰ.ਐੱਨ. ਰਾਹੀਂ ਲੱਗੇ ਸਾਰੇ ਠੇਕਾ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਸਲਸਵਿਹ/2026
*****