CM Press Release
azadi ka amrit mahotsav

ਸੂਬੇ ਵਿੱਚ ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਮਜ਼ਬੂਤੀ 'ਤੇ ਸਰਕਾਰ ਦਾ ਖਾਸ ਜ਼ੋਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕਰਨਾਲ ਦੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫੇਜ਼-II ਵਿਸਤਾਰ ਨੂੰ ਲੈ ਕੇ ਸਟੇਟ ਫਾਈਨਾਂਸ ਕਮੇਟੀ ਦੀ ਮੀਟਿੰਗ ਵਿੱਚ ਹੋਈ ਚਰਚਾ

ਹਸਪਤਾਲ ਵਿੱਚ ਲਗਭਗ 505 ਨਵੇਂ ਬੈੱਡ ਜੁੜਨਗੇ, ਬੈੱਡ ਸਮਰੱਥਾ 600 ਤੋਂ ਵਧ ਕੇ 1100 ਹੋਵੇਗੀ

Posted On: 02 Sep 2026 6:03PM

ਐਮ.ਬੀ.ਬੀ.ਐਸ. ਸੀਟਾਂ ਦੀ ਗਿਣਤੀ 120 ਤੋਂ ਵਧਾ ਕੇ 250 ਕਰਨ ਦਾ ਪ੍ਰਸਤਾਵ

ਟਰੌਮਾ ਸੈਂਟਰ, ਬਰਨ ਯੂਨਿਟ, ਆਈ.ਸੀ.ਯੂ., ਆਈ.ਸੀ.ਸੀ.ਯੂ. ਸਮੇਤ ਨੇਫਰੋਲੋਜੀ ਅਤੇ ਨਿਊਰੋ ਸਰਜਰੀ ਵਰਗੀਆਂ ਮਾਹਿਰ ਸੇਵਾਵਾਂ ਹੋਣਗੀਆਂ ਉਪਲਬਧ

ਚੰਡੀਗੜ੍ਹ, 2 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਿਹਤਰ, ਆਧੁਨਿਕ ਅਤੇ ਮਾਹਿਰ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਉਪਲਬਧ ਕਰਵਾਉਣਾ ਰਾਜ ਸਰਕਾਰ ਦੀ ਪਹਿਲ ਉਤੇ ਹੈ। ਸਰਕਾਰ ਪ੍ਰਦੇਸ਼ ਦੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਨਾਲ-ਨਾਲ ਮੈਡੀਕਲ ਸਿੱਖਿਆ ਦੀਆਂ ਸਹੂਲਤਾਂ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਆਮ ਲੋਕਾਂ ਨੂੰ ਗੰਭੀਰ ਬਿਮਾਰੀਆਂ ਅਤੇ ਐਮਰਜੈਂਸੀ ਹਾਲਤਾਂ ਵਿੱਚ ਬਿਹਤਰ ਇਲਾਜ ਮਿਲ ਸਕੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਸਕੱਤਰੇਤ ਵਿੱਚ ਸਟੇਟ ਫਾਈਨਾਂਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਕਰਨਾਲ ਸਥਿਤ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫੇਜ਼-II ਵਿਸਤਾਰ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੌਰਾਨ ਸਿਹਤ ਮੰਤਰੀ ਆਰਤੀ ਰਾਓ ਵੀ ਮੌਜੂਦ ਸਨ। ਫੇਜ਼-II ਤਹਿਤ ਹਸਪਤਾਲ ਦੀਆਂ ਮੈਡੀਕਲ ਸਹੂਲਤਾਂ ਅਤੇ ਸਮਰੱਥਾ ਵਿੱਚ ਵੱਡੇ ਪੱਧਰ 'ਤੇ ਵਿਸਤਾਰ ਕੀਤਾ ਜਾਵੇਗਾ। ਇਸ ਨਾਲ ਕਰਨਾਲ ਸਮੇਤ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਅਤੇ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਮੌਜੂਦਾ ਸਮੇਂ ਵਿੱਚ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹਰ ਸਾਲ 120 ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ ਅਤੇ 64 ਪੀ.ਜੀ. ਸੀਟਾਂ ਹਨ। ਹਸਪਤਾਲ ਵਿੱਚ ਲਗਭਗ 600 ਬੈੱਡਾਂ ਦੀ ਸਮਰੱਥਾ ਹੈ।

ਫੇਜ਼-II ਤਹਿਤ ਹਸਪਤਾਲ ਕੰਪਲੈਕਸ ਦੇ ਵਿਸਤਾਰ ਲਈ 404.95 ਕਰੋੜ ਰੁਪਏ ਦੀ ਲਾਗਤ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤਹਿਤ ਟਰੌਮਾ ਸੈਂਟਰ, ਬਰਨ ਯੂਨਿਟ ਅਤੇ ਬਰਨ ਵਾਰਡ, ਆਈ.ਸੀ.ਯੂ., ਆਈ.ਸੀ.ਸੀ.ਯੂ., ਜਨਰਲ ਮੈਡੀਸਨ, ਨੇਫਰੋਲੋਜੀ, ਨਿਊਰੋ ਸਰਜਰੀ ਅਤੇ ਮਾਨਸਿਕ ਰੋਗ ਵਿਭਾਗ ਨਾਲ ਜੁੜੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹੈਲੀਪੈਡ ਅਤੇ ਹੋਰ ਜ਼ਰੂਰੀ ਸਹਿਯੋਗੀ ਅਤੇ ਸਹਾਇਕ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪ੍ਰਸਤਾਵਿਤ ਵਿਸਤਾਰ ਤਹਿਤ ਹਸਪਤਾਲ ਵਿੱਚ ਲਗਭਗ 505 ਨਵੇਂ ਬੈੱਡ ਜੋੜੇ ਜਾਣਗੇ। ਇਸ ਨਾਲ ਹਸਪਤਾਲ ਦੀ ਕੁੱਲ ਬੈੱਡ ਸਮਰੱਥਾ ਲਗਭਗ 600 ਤੋਂ ਵਧ ਕੇ 1100 ਬੈੱਡ ਹੋ ਜਾਵੇਗੀ। ਇਸ ਨਾਲ ਗੰਭੀਰ ਬਿਮਾਰੀਆਂ, ਹਾਦਸਿਆਂ ਅਤੇ ਹੋਰ ਗੁੰਝਲਦਾਰ ਮਾਮਲਿਆਂ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਦੀ ਸਹੂਲਤ ਮਿਲ ਸਕੇਗੀ ਅਤੇ ਖੇਤਰ ਵਿੱਚ ਮਾਹਿਰ ਅਤੇ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਦੀ ਉਪਲਬਧਤਾ ਵਧੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਮੈਡੀਕਲ ਕਾਲਜ ਵਿੱਚ ਐਮ.ਬੀ.ਬੀ.ਐਸ. ਦਾਖ਼ਲਾ ਸਮਰੱਥਾ ਨੂੰ 120 ਸੀਟਾਂ ਤੋਂ ਵਧਾ ਕੇ 250 ਸੀਟ ਕਰਨ ਦਾ ਪ੍ਰਸਤਾਵ ਹੈ। ਇਸ ਨਾਲ ਮੈਡੀਕਲ ਸਿੱਖਿਆ ਅਤੇ ਡਾਕਟਰਾਂ ਦੀ ਸਿਖਲਾਈ ਲਈ ਸੰਸਥਾਨ ਦੀ ਸਮਰੱਥਾ ਵਿੱਚ ਵੀ ਜ਼ਿਕਰਯੋਗ ਵਾਧਾ ਹੋਵੇਗਾ। ਫੇਜ਼-II ਤਹਿਤ ਕੁਝ ਉਸਾਰੀ ਕਾਰਜ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ 169.58 ਕਰੋੜ ਰੁਪਏ ਦੀ ਲਾਗਤ ਨਾਲ ਵਾਧੂ ਹਾਸਟਲ ਅਤੇ ਰਿਹਾਇਸ਼ੀ ਸਹੂਲਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉੱਥੇ ਹੀ, ਹਸਪਤਾਲ ਕੰਪਲੈਕਸ ਦੇ ਫੇਜ਼-II ਵਿਸਤਾਰ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।

ਫੇਜ਼-II ਵਿਸਤਾਰ ਜ਼ਰੀਏ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮੌਜੂਦਾ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਭਵਿੱਖ ਵਿੱਚ ਵਿਦਿਅਕ, ਕਲੀਨਿਕਲ ਅਤੇ ਸੁਪਰ-ਸਪੈਸ਼ਲਿਟੀ ਸੇਵਾਵਾਂ ਦੇ ਵਿਸਤਾਰ ਲਈ ਵੀ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਹੋਵੇਗਾ। ਇਸ ਨਾਲ ਸੰਸਥਾਨ ਨੂੰ ਵਿਆਪਕ ਤੁਤੀਯਕ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵਾਲੇ ਪ੍ਰਮੁੱਖ ਸੰਸਥਾਨ ਵਜੋਂ ਹੋਰ ਮਜ਼ਬੂਤ ਕੀਤਾ ਜਾ ਸਕੇਗਾ।

ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਸੀ.ਜੀ. ਰਜਨੀ ਕਾਂਥਨ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਨਿਦੇਸ਼ਕ ਸ੍ਰੀ ਧੀਰਿੰਦਰ ਖਰਗਟਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਸਲਸਵਿਹ/2026



 

*****

 


(Release ID: 4975)