ਚੰਡੀਗੜ੍ਹ, 3 ਸਤੰਬਰ - ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਬੂਥ ਪੱਧਰ ਦੇ ਅਧਿਕਾਰੀਆਂ (ਬੀ.ਐੱਲ.ਓ.) ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਆਧਾਰ ਥੰਮ੍ਹ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੋਟਰ ਸੂਚੀ ਦੀ ਤਿਆਰੀ ਅਤੇ ਚੋਣਾਂ ਦਾ ਸੰਚਾਲਨ ਭਾਰਤ ਦੇ ਸੰਵਿਧਾਨ, ਕਾਨੂੰਨ ਅਤੇ ਈ.ਸੀ.ਆਈ. ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਹੀ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੀ.ਐੱਲ.ਓ., ਭਾਰਤ ਚੋਣ ਕਮਿਸ਼ਨ ਅਤੇ ਨਾਗਰਿਕਾਂ ਵਿਚਕਾਰ ਪਹਿਲੇ ਸੰਪਰਕ ਬਿੰਦੂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀ.ਐੱਲ.ਓ. ਨੇ ਵੋਟਰ ਸੂਚੀ ਦੀ ਤਿਆਰੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਹੁਣ ਵੀ ਨਿਭਾ ਰਹੇ ਹਨ।
ਵੋਟਰ ਸੂਚੀ ਦੀ ਇਮਾਨਦਾਰੀ ਬਣਾਈ ਰੱਖਣ ਲਈ ਬੀ.ਐੱਲ.ਓ. ਦੀ ਸ਼ਲਾਘਾ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀਆਂ, ਦੇ ਨਾਲ-ਨਾਲ ਪੂਰੀ ਚੋਣ ਪ੍ਰਕਿਰਿਆ, ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਬੂਥ ਪੱਧਰ ਦੇ ਪ੍ਰਤੀਨਿਧੀਆਂ (ਬੀ.ਐੱਲ.ਏ.) ਅਤੇ ਉਮੀਦਵਾਰਾਂ ਦੇ ਮਤਦਾਨ ਅਤੇ ਗਿਣਤੀ ਪ੍ਰਤੀਨਿਧੀਆਂ ਦੁਆਰਾ ਇਕੱਠੇ ਆਡਿਟ ਕੀਤੀ ਜਾਂਦੀ ਹੈ।
ਸਲਸਵਿਹ/2026
*****