ਕਿਹਾ, ਡਿਲਿਮਿਟੇਸ਼ਨ ਦਾ ਕੰਮ ਪੂਰਾ ਹੁੰਦੇ ਹੀ ਬਵਾਨੀ ਖੇੜਾ ਨੂੰ ਮਿਲੇਗਾ ਸਬ-ਡਿਵੀਜ਼ਨ (ਉਪਮੰਡਲ) ਦਾ ਦਰਜਾ
ਚੰਡੀਗੜ੍ਹ, 6 ਸਤੰਬਰ:
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਬਵਾਨੀ ਖੇੜਾ ਦੀ ਅਨਾਜ ਮੰਡੀ ਵਿੱਚ ਆਯੋਜਿਤ ‘ਵਿਕਾਸ ਸੰਕਲਪ ਜਨਸਭਾ’ ਵਿੱਚ ਪ੍ਰੋਗਰਾਮ ਦੇ ਆਯੋਜਕ ਅਤੇ ਬਵਾਨੀ ਖੇੜਾ ਦੇ ਵਿਧਾਇਕ ਕਪੂਰ ਵਾਲਮੀਕਿ ਦੁਆਰਾ ਮੰਚ ਰਾਹੀਂ ਰੱਖੀਆਂ ਗਈਆਂ ਮੰਗਾਂ ਤੋਂ ਵੀ ਅੱਗੇ ਵਧ ਕੇ ਦਿਲ ਖੋਲ੍ਹ ਕੇ ਧਨ ਦੀ ਵਰਖਾ ਕਰਦਿਆਂ ਕਰੋੜਾਂ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦਾ ਐਲਾਨ ਕੀਤਾ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬਵਾਨੀ ਖੇੜਾ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਦੀ ਸਾਲਾਂ ਪੁਰਾਣੀ ਮੰਗ ’ਤੇ ਕਿਹਾ ਕਿ ਡਿਲਿਮਿਟੇਸ਼ਨ ਦਾ ਕੰਮ ਪੂਰਾ ਹੁੰਦੇ ਹੀ ਸਾਲ 2028 ਵਿੱਚ ਬਵਾਨੀ ਖੇੜਾ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲੇਗਾ। ਮੁੱਖ ਮੰਤਰੀ ਦੁਆਰਾ ਕੀਤੇ ਗਏ ਇਸ ਐਲਾਨ ’ਤੇ ਮੌਜੂਦ ਜਨਸਮੂਹ ਨੇ ਤਾਲੀਆਂ ਅਤੇ ਜੈਕਾਰਿਆਂ ਨਾਲ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਬਵਾਨੀ ਖੇੜਾ ਕਸਬੇ ਦੇ 50 ਬੈੱਡਾਂ ਵਾਲੇ ਨਾਗਰਿਕ ਹਸਪਤਾਲ ਦਾ ਵਿਸਥਾਰ ਕਰਦੇ ਹੋਏ ਇਸ ’ਤੇ 50 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਨਵੀਂ ਇਮਾਰਤ ਦਾ ਨਿਰਮਾਣ ਅਤੇ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਪਿੰਡ ਰੇਵਾੜੀ ਖੇੜਾ ਵਿੱਚ ਸਾਢੇ 16 ਕਰੋੜ ਰੁਪਏ ਦੀ ਲਾਗਤ ਨਾਲ 33 ਕੇ.ਵੀ. ਸਬ-ਸਟੇਸ਼ਨ ਦਾ ਨਿਰਮਾਣ ਕਰਵਾਇਆ ਜਾਵੇਗਾ। ਪਿੰਡ ਖੜਕ ਕਲਾਂ ਵਿੱਚ ਮਹਿਲਾ ਕਾਲਜ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾਵੇਗਾ। ਬਵਾਨੀ ਖੇੜਾ ਕਸਬੇ ਵਿੱਚ ਜ਼ਮੀਨ ਉਪਲਬਧ ਹੋਣ ਤੋਂ ਬਾਅਦ ਨਵੀਂ ਸਬਜ਼ੀ ਮੰਡੀ ਦਾ ਨਿਰਮਾਣ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਬਲਿਆਲੀ ਅਤੇ ਜਮਾਲਪੁਰ ਵਿੱਚ 90-90 ਲੱਖ ਰੁਪਏ ਦੀ ਲਾਗਤ ਨਾਲ ਗ੍ਰਾਮ ਸਕੱਤਰੇਤਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਪਿੰਡ ਬੜਸੀ ਗੁਜਰਾਨ ਅਤੇ ਪਿੰਡ ਸੈਯ ਵਿੱਚ ਕ੍ਰਮਵਾਰ 90-90 ਲੱਖ ਰੁਪਏ ਦੀ ਲਾਗਤ ਨਾਲ ਬਹੁ-ਮੰਤਵੀ ਹਾਲ ਦਾ ਨਿਰਮਾਣ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਪਿੰਡ ਕਲਿੰਗਾ ਵਿੱਚ 85 ਲੱਖ ਰੁਪਏ ਦੀ ਰਾਸ਼ੀ ਨਾਲ ਮਹਾਰਾਣਾ ਪ੍ਰਤਾਪ ਕਮਿਊਨਿਟੀ ਸੈਂਟਰ, ਪਿੰਡ ਮੜ੍ਹਾਣਾ ਵਿੱਚ 1.75 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਮੁੰਢਾਲ ਕਲਾਂ ਵਿੱਚ 80 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਰਵਾਏ ਜਾਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਪਿੰਡ ਸਿਰਸਾ ਘੋਘੜਾ ਵਿੱਚ 19 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਨਿਰਮਾਣ, ਪਿੰਡ ਕਲਿੰਗਾ ਵਿੱਚ 24 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦਾ ਪੁਨਰ-ਨਿਰਮਾਣ ਅਤੇ ਵਿਸਥਾਰ, ਪਿੰਡ ਜਾਟੂ ਲੋਹਾਰੀ ਵਿੱਚ ਜ਼ਮੀਨ ਦੀ ਉਪਲਬਧਤਾ ਦੇ ਆਧਾਰ ’ਤੇ ਸਟੇਡੀਅਮ ਅਤੇ ਪਿੰਡ ਤਿਗੜਾਨਾ ਅਤੇ ਧਨਾਨਾ ਵਿੱਚ 50-50 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਹੂਲਤਾਂ ਉਪਲਬਧ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਬਵਾਨੀ ਖੇੜਾ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਈ-ਲਾਈਬ੍ਰੇਰੀ ਅਤੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਮਹਾਰਿਸ਼ੀ ਵਾਲਮੀਕਿ ਭਵਨ ਦਾ ਨਿਰਮਾਣ ਕਰਵਾਏ ਜਾਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਬਵਾਨੀ ਖੇੜਾ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਮਹਾਤਮਾ ਜੋਤੀ ਫੂਲੇ ਦੇ ਨਾਮ ’ਤੇ ਭਵਨ ਦਾ ਨਿਰਮਾਣ ਕਰਵਾਉਣ ਅਤੇ ਕਸਬੇ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਬਵਾਨੀ ਖੇੜਾ ਨਗਰ ਪਾਲਿਕਾ ਦਫ਼ਤਰ ਦੀ ਨਵੀਂ ਇਮਾਰਤ ਦਾ ਨਿਰਮਾਣ ਤੇ 15 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਿਸ਼ੀ ਵਾਲਮੀਕਿ ਦੇ ਨਾਮ ’ਤੇ ਸਟੇਡੀਅਮ ਅਤੇ ਦਸ ਕਰੋੜ ਰੁਪਏ ਦੀ ਲਾਗਤ ਨਾਲ ਬਵਾਨੀ ਖੇੜਾ ਵਿੱਚ ਲੋਕ ਨਿਰਮਾਣ ਵਿਭਾਗ ਦੇ ਨਵੇਂ ਰੈਸਟ ਹਾਊਸ ਦਾ ਨਿਰਮਾਣ ਕਰਵਾਏ ਜਾਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਬਵਾਨੀ ਖੇੜਾ ਵਿਧਾਨ ਸਭਾ ਖੇਤਰ ਦੀਆਂ ਮਾਰਕੀਟਿੰਗ ਬੋਰਡ ਦੀਆਂ 13 ਸੜਕਾਂ ਜੋ ਡੀਐਲਪੀ ਦੇ ਅਧੀਨ ਹਨ, ਇਹਨਾਂ 40.7 ਕਿਲੋਮੀਟਰ ਸੜਕਾਂ ਦੀ ਦੇਖਭਾਲ ਸਬੰਧਤ ਏਜੰਸੀ ਦੁਆਰਾ ਕਰਵਾਈ ਜਾਵੇਗੀ। ਬਵਾਨੀ ਖੇੜਾ ਵਿਧਾਨ ਸਭਾ ਖੇਤਰ ਦੀਆਂ PWD ਦੀਆਂ 68 ਸੜਕਾਂ ਜੋ DLP ਦੇ ਅਧੀਨ ਹਨ, ਇਹਨਾਂ 184.10 ਕਿਲੋਮੀਟਰ ਸੜਕਾਂ ਦੀ ਦੇਖਭਾਲ ਵੀ ਏਜੰਸੀ ਦੁਆਰਾ ਕੀਤੀ ਜਾਵੇਗੀ। ਮੁੱਖ ਮੰਤਰੀ ਨੇ 94.5 ਕਿਲੋਮੀਟਰ ਲੰਬਾਈ ਦੀਆਂ 47 ਸੜਕਾਂ ਦੀ 55 ਕਰੋੜ 45 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਨੇ ਖੇਤਾਂ-ਖਲਿਆਣਾਂ ਦੇ 25 ਕਿਲੋਮੀਟਰ ਦੇ ਕੱਚੇ ਰਸਤਿਆਂ ਦਾ ਨਿਰਮਾਣ ਕਰਵਾਉਣ ਅਤੇ ਵਿਧਾਨ ਸਭਾ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ।
ਸਲਸਵਿਹ/2026
*****