azadi ka amrit mahotsav

ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਅਰਜ਼ੀਆਂ ਦੀ ਮੰਗ

Posted On: 12 Sep 2026 5:51PM

ਚੰਡੀਗੜ੍ਹ, 12 ਸਤੰਬਰ- ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਰਜ਼ੀਆਂ https://awards.gov.in/ ਪੋਰਟਲ 'ਤੇ 30 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਅਕਤੀਆਂ ਅਤੇ ਸੰਸਥਾਵਾਂ ਦੇ ਅਮੁੱਲ ਯੋਗਦਾਨ ਅਤੇ ਨਿਸ਼ਕਾਮ ਸੇਵਾ ਭਾਵਨਾ ਨੂੰ ਪਛਾਣਨ ਅਤੇ ਸਨਮਾਨਿਤ ਕਰਨ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੇ ਨਾਮ 'ਤੇ ਸਾਲਾਨਾ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ 'ਤੇ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੇਵਲ ਭਾਰਤੀ ਨਾਗਰਿਕ ਅਤੇ ਭਾਰਤੀ ਸੰਸਥਾਵਾਂ ਹੀ ਪੁਰਸਕਾਰ ਲਈ ਅਰਜ਼ੀ ਦੇਣ ਦੇ ਯੋਗ ਹਨ। ਸੰਸਥਾਵਾਂ ਸਵੈ-ਇੱਛੁਕ ਸੰਸਥਾਵਾਂ, ਕਾਰਪੋਰੇਟ ਅਦਾਰਿਆਂ, ਅਕਾਦਮਿਕ ਖੋਜ ਸੰਸਥਾਵਾਂ, ਪ੍ਰਤੀਕਿਰਿਆ/ਵਰਦੀਧਾਰੀ ਬਲਾਂ ਜਾਂ ਕਿਸੇ ਹੋਰ ਸੰਸਥਾ ਵਜੋਂ ਪੁਰਸਕਾਰ ਲਈ ਅਰਜ਼ੀ ਦੇ ਸਕਦੀਆਂ ਹਨ। ਪੁਰਸਕਾਰ ਲਈ ਉਮੀਦਵਾਰ ਨੇ ਦੇਸ਼ ਵਿੱਚ ਆਪਦਾ ਪ੍ਰਬੰਧਨ ਵਰਗੇ ਬਚਾਅ, ਘਟਾਓ (ਸ਼ਮਨ), ਤਿਆਰੀ, ਰਾਹਤ, ਮੁੜ-ਵਸੇਬਾ, ਖੋਜ/ਨਵੀਨਤਾ ਜਾਂ ਇਸ ਕਾਰਜ ਖੇਤਰ ਵਿੱਚ ਕੰਮ ਕੀਤਾ ਹੋਵੇ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇ ਨਾਲ ਆਪਦਾ ਪ੍ਰਬੰਧਨ ਵਿੱਚ ਕੀਤੇ ਗਏ ਕਾਰਜਾਂ ਦਾ ਵੇਰਵਾ ਹੋਣਾ ਚਾਹੀਦਾ ਹੈ। ਪੁਰਸਕਾਰ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਰਾਸ਼ਟਰੀ ਆਪਦਾ ਪ੍ਰਬੰਧਨ ਦੇ ਪੋਰਟਲ 'ਤੇ ਉਪਲਬਧ ਹੈ।

ਸਲਸਵਿਹ/2026


 

*****

 


(Release ID: 5953)